ਦਾਤੀਏ ਦੇ ਸੇਵਾ ਦਾ ਮੌਕਾ

ਦੇ ਸੇਵਾ ਦਾ ਮੌਕਾ ਦਾਤੀਏ
==================
ਦੇ ਸੇਵਾ ਦਾ, ਮੌਕਾ ਦਾਤੀਏ, ਦੇ ਸੇਵਾ ਦਾ ਮੌਕਾ ll
ਕਦੋਂ ਦਾ ਦੇਂਦੇ, ਹੌਕਾ ਦਾਤੀਏ, ਕਦੋਂ ਦਾ ਦੇਂਦੇ ਹੌਕਾ*,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਪਾਰਸ, ਵਰਗੇ, ਚਰਨ ਮਾਂ ਪਾ ਕੇ l
ਕਦੇ, ਗਰੀਬਾਂ, ਦੇ ਘਰ ਆ ਕੇ ll
ਕਰ ਜਾ ਪਵਿੱਤਰ, ਚੌਂਕਾ ਦਾਤੀਏ, ਕਰ ਜਾ ਪਵਿੱਤਰ ਚੌਂਕਾ*,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਸੱਚੀ, ਲਗਨ ਦੀ, ਰੋਟੀ ਪਕਾਈਏ l
ਪੂਜਾ, ਪਾਠ ਦੀ, ਦਾਲ ਬਣਾਈਏ ll
ਲਾ ਸ਼ਰਧਾ ਦਾ, ਛੋਂਕਾ ਦਾਤੀਏ, ਲਾ ਸ਼ਰਧਾ ਦਾ ਛੋਂਕਾ*,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਜੀ ਕਰਦਾ, ਤੇਰੇ ਸਨਮੁਖ ਹੋ ਕੇ l
ਕਪਿਲਾ ਗਊ ਤੇਰੇ, ਸਾਹਮਣੇ ਚੋ ਕੇ ll
ਦੁੱਧ ਪਿਲਾਈਏ, ਮੋਹ ਕਾ ਦਾਤੀਏ, ਦੁੱਧ ਪਿਲਾਈਏ ਮੋਹ ਕਾ*,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਜੀ ਕਰਦਾ, ਤੇਰੇ ਸਨਮੁਖ ਖੜ੍ਹ ਕੇ l
ਮੋਰ ਪੰਖ ਦੀ, ਪੱਖੀ ਫੜ੍ਹ ਕੇ ll
ਹਵਾ ਦਾ ਦੇਈਏ, ਝੌਂਕਾ ਦਾਤੀਏ, ਹਵਾ ਦਾ ਦੇਈਏ ਝੌਂਕਾ*,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਆ ਨਿਰਦੋਸ਼ ਤੂੰ, ਮਾਈਏ ਬਹਿ ਜਾ l
ਇਸ ਕੁਟੀਆ ਚੋਂ, ਹੂੰਝ ਕੇ ਲੈ ਜਾ ll
ਬੁਰੇ ਦਿਨਾਂ ਦਾ, ਸੋਕਾ ਦਾਤੀਏ, ਬੁਰੇ ਦਿਨਾਂ ਦਾ ਸੋਕਾ*,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (297 downloads)