शिवा दा विआह

ਸ਼ਿਵਾਂ ਦਾ ਵਿਆਹ
=============
ਸ਼ਿਵ, ਭੋਲੇ ਨਾਥ ਦਾ ਵਿਆਹ,
ਖੁਸ਼ੀਆਂ, ਮਨਾਓ ਰਲ਼ ਕੇ l
ਆਇਆ, ਭੋਲੇ ਨਾਥ ਦਾ ਵਿਆਹ,
ਖੁਸ਼ੀਆਂ, ਮਨਾਓ ਰਲ਼ ਕੇ l
ਦਿਨ, ਸ਼ਿਵਰਾਤ੍ਰੀ ਦਾ, ਗਿਆ ਆ* ll,
ਖੁਸ਼ੀਆਂ, ਮਨਾਓ ਰਲ਼ ਕੇ,,,
ਸ਼ਿਵ, ਭੋਲੇ ਨਾਥ ਦਾ ਵਿਆਹ,,,,,,,,,,,,,
^
ਸ਼ਿਵ ਮੰਦਿਰ ਤੇ, ਲੜ੍ਹੀਆਂ ਲੱਗੀਆਂ
"ਰੰਗ ਬਿਰੰਗੀਆਂ, ਲਾਈਟਾਂ ਜਗੀਆਂ" l  
ਛੋਲੇ ਪੂਰੀਆਂ, ਲੰਗਰ ਚੱਲਦੇ,
"ਸੰਗਤਾਂ ਮੰਦਿਰ, ਜਾਂਦੀਆਂ ਭੱਜੀਆਂ" ll
ਹੁਣ ਸਭ ਨੂੰ, ਚੜ੍ਹਿਆ ਏ ਚਾਅ ll,
ਖੁਸ਼ੀਆਂ, ਮਨਾਓ ਰਲ ਕੇ,,,
ਸ਼ਿਵ, ਭੋਲੇ ਨਾਥ ਦਾ ਵਿਆਹ,,,,,,,,,,,,,,
^
ਤਿੰਨ ਲੋਕ ਦਾ, ਮਾਲਿਕ ਸਵਾਮੀ,
"ਸ਼ਿਵ ਭੋਲਾ ਹੈ, ਅੰਤਰਯਾਮੀ" l
ਪੂਜਾ ਸ਼ਿਵਾਂ ਦੀ, ਕਰਦੇ ਜੇਹੜੇ,
"ਦੁੱਖ ਨਾ ਆਵੇ, ਨਾ ਰਹੇ ਗ਼ੁਲਾਮੀ" ll
ਸ਼ਿਵ ਭਗਤੀ 'ਚ, ਮਨ ਲਵੋ ਲਾ* ll,
ਖੁਸ਼ੀਆਂ, ਮਨਾਓ ਰਲ ਕੇ,,,
ਸ਼ਿਵ, ਭੋਲੇ ਨਾਥ ਦਾ ਵਿਆਹ,,,,,,,,,,,,,,,,
^
ਸ਼ਿਵ ਭੋਲੇ ਦੇ, ਭਗਤ ਪਿਆਰੇ,
"ਖੁਸ਼ੀਆਂ ਦੇ ਵਿੱਚ, ਨੱਚਦੇ ਸਾਰੇ" l
ਨਾਮ ਓਹਦੇ ਦੀ, ਮਸਤੀ ਚੜ੍ਹ ਗਈ,
"ਸੋਹਣੀ ਸੌਰਵ, ਲਾਉਣ ਜੈਕਾਰੇ" ll
ਸ਼ਿਵ ਸਭ ਦਾ, ਮਾਲਿਕ ਆ* ll,
ਖੁਸ਼ੀਆਂ, ਮਨਾਓ ਰਲ ਕੇ,,,
ਸ਼ਿਵ, ਭੋਲੇ ਨਾਥ ਦਾ ਵਿਆਹ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (181 downloads)