ਰੰਗ ਬਾਬਾ

ਰੰਗ ਬਾਬਾ
=======
ਰੰਗ ਬਾਬਾ,,, ਰੰਗ ਬਾਬਾ,,,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
ਦੁੱਖ, ਤੈਨੂੰ ਅਸੀਂ ਕਹਿਣਾ*, ਤੇਰੇ, ਚਰਨਾਂ ਚ ਰਹਿਣਾ* ll,,
ਤੂੰ ਵੀ ਭਗਤਾਂ ਦੇ* ਰਹੀਂ, ਅੰਗ ਸੰਗ ਬਾਬਾ,,,
ਰੰਗ ਬਾਬਾ,,, ਰੰਗ ਬਾਬਾ,,,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
^
ਮੋਰ ਤੇ ਸਵਾਰ ਹੋ ਕੇ, ਦਰਸ਼ ਦਿਖਾ ਦਿਓ,
ਆਪਣਿਆਂ ਭਗਤਾਂ ਦੀ, "ਚਿੰਤਾ ਮਿਟਾ ਦਿਓ" ll
ਤੇਰੇ, ਨਾਮ ਨੂੰ ਧਿਆਈਏ*, ਸਦਾ, ਗੁਣ ਤੇਰੇ ਗਾਈਏ ll,,
ਚਾਹਰ, ਮਸਤੀ ਦੇ* ਕਰ ਦੇ, ਮਲੰਗ ਬਾਬਾ,,,
ਰੰਗ ਬਾਬਾ,,, ਰੰਗ ਬਾਬਾ,,,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
^
ਸਲੇਰਨ ਧਾਮ ਵਿੱਚ, ਜੋਗੀ ਕੁੱਲੀ ਪਾਈ ਏ,
ਕੁੱਲੀ ਵਿੱਚ ਜੋਤ ਤੇਰੇ, "ਨਾਮ ਦੀ ਜਗਾਈ ਏ" ll
ਤੇਰਾ, ਮੱਲ੍ਹਿਆ ਦ੍ਵਾਰਾ*, ਸਾਡਾ, ਤੂੰ ਹੀ ਆ ਸਹਾਰਾ ll,,
ਧੂਣਾ, ਭਗਤਾਂ ਨੇ* ਕੀਤਾ, ਪ੍ਰਚੰਡ ਬਾਬਾ,,,
ਰੰਗ ਬਾਬਾ,,, ਰੰਗ ਬਾਬਾ,,,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
^
ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲਦੇ,
ਤਾਰ ਤੇ ਚਮਨ ਜੇਹੇ, "ਗਲ੍ਹੀਆਂ ਚ ਰੁੱਲ੍ਹਦੇ" ll
ਸੋਹਣਾ, ਰਤਨੋ ਦਾ ਪਾਲੀ*, ਲੱਖਾਂ, ਤਾਰ ਤੇ ਸਵਾਲੀ ll,,
ਦਾਤਾਂ, ਸਭਨਾਂ ਨੂੰ* ਰਿਹਾ ਏਂ, ਵੰਡ ਬਾਬਾ,,,
ਰੰਗ ਬਾਬਾ,,, ਰੰਗ ਬਾਬਾ,,,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (188 downloads)