तैनू जंगला च जोगी तेरी माता टोल्दी,
तेनु जंगला च जोगी तेरी माता टोल्दी,
हर वेले जोगी तका तेरियां मैं राहवा वे,
पूत विछड़े जिहना दे किवे रोन मावा वे,
पहला पता हुंदा न मैं तेनु मंदा बोल्दी,
तेनु जंगला च जोगी तेरी माता टोल्दी,
कदे मुड के न मिलिया तू मेरे लाल वे,
तेरे वाजो जोगी होया मेरा मंदा हाल वे,
आ के खबर तू लै लै जोगी अन्भोल दी,
तेनु जंगला च जोगी तेरी माता टोल्दी,
अज भुखियाँ मरण तेरियां जो गावा वे,
हो गई निग़ाह कमजोर किवे मैं चरावा वे,
अज वेख के गउआ नु मेरी जींद ढोल्दी,
तेनु जंगला च जोगी तेरी माता टोल्दी
ਤੈਨੂੰ ਜੰਗਲਾਂ ਚ ਜੋਗੀ, ਤੇਰੀ ਮਾਤਾ ਟੋਲਦੀ,
ਤੈਨੂੰ ਜੰਗਲਾਂ ਚ ਜੋਗੀ, ਤੇਰੀ ਮਾਤਾ ਟੋਲਦੀ ॥
ਹਰ ਵੇਲੇ ਜੋਗੀ ਤੱਕਾਂ, ਤੇਰੀਆਂ ਮੈਂ ਰਾਹਵਾਂ ਵੇ ॥
ਪੁੱਤ ਵਿਛੜੇ ਜਿਹਨਾਂ ਦੇ, ਕਿਵੇਂ ਰੋਣ ਮਾਵਾਂ ਵੇ ॥
ਪਹਿਲਾਂ ਪਤਾ ਹੁੰਦਾ, ਨਾ ਮੈਂ ਤੈਨੂੰ ਮੰਦਾ ਬੋਲਦੀ ॥
ਤੈਨੂੰ ਜੰਗਲਾਂ ਚ ਜੋਗੀ ਤੇਰੀ ਮਾਤਾ ਟੋਲਦੀ ॥
ਕਦੇ ਮੁੜ ਕੇ ਨਾ ਮਿਲਿਆ, ਤੂੰ ਮੇਰੇ ਲਾਲ ਵੇ ॥
ਤੇਰੇ ਵਾਝੋਂ ਜੋਗੀ ਹੋਇਆ, ਮੇਰਾ ਮੰਦਾ ਹਾਲ ਵੇ ॥
ਆ ਕੇ ਖਬਰ ਤੂੰ ਲੈ ਲੈ, ਜੋਗੀ ਅਣਭੋਲ ਦੀ ॥
ਤੈਨੂੰ ਜੰਗਲਾਂ ਚ ਜੋਗੀ ਤੇਰੀ ਮਾਤਾ ਟੋਲਦੀ ॥
ਅੱਜ ਭੁੱਖੀਆਂ ਮਰਨ, ਤੇਰੀਆਂ ਜੋ ਗਾਂਵਾਂ ਵੇ ॥
ਹੋ ਗਈ ਨਿਗ਼ਾਹ ਕਮਜ਼ੋਰ, ਕਿਵੇਂ ਮੈਂ ਚਰਾਵਾਂ ਵੇ ॥
ਅੱਜ ਵੇਖ ਕੇ ਗਊਆਂ ਨੂੰ, ਮੇਰੀ ਜਿੰਦ ਡੋਲਦੀ ॥
ਤੈਨੂੰ ਜੰਗਲਾਂ ਚ ਜੋਗੀ ਤੇਰੀ ਮਾਤਾ ਟੋਲਦੀ ॥
ਅਪਲੋਡਰ- ਅਨਿਲ ਰਾਮੂਰਤੀ ਭੋਪਾਲ