श्यामा होली खेलन आ गया

ਸ਼ਿਆਮਾ ਹੋਲੀ ਖੇਲ੍ਹਣ ਆ ਗਿਆ
========================
ਸ਼ਿਆਮਾ, ਹੋਲੀ ਖੇਲ੍ਹਣ, ਆ ਗਿਆ,
ਨੀ ਕੁੜੀਓ, ਨੀ ਕੁੜੀਓ ll
ਰੰਗ, ਭਰ ਪਿਚਕਾਰੀ ll, ਪਾ ਗਿਆ,
ਨੀ ਕੁੜੀਓ, ਨੀ ਕੁੜੀਓ l
ਸ਼ਿਆਮਾ, ਹੋਲੀ ਖੇਲ੍ਹਣ, ਆ ਗਿਆ
ਨੀ ਕੁੜੀਓ, ਨੀ ਕੁੜੀਓ ll

ਵਿੱਚ* ਪੰਜਾਬ ਦੇ, ਆਇਆ ਸ਼ਿਆਮਾ l
ਸਖੀਆਂ* ਨਾਲ ਗਿੱਧਾ, ਪਾਇਆ ਸ਼ਿਆਮਾ ll
ਨਾਲੇ, ਠੁੱਮਕੇ ਤੇ ਠੁੱਮਕਾ ll, ਲਾ ਗਿਆ,
ਨੀ ਕੁੜੀਓ, ਨੀ ਕੁੜੀਓ,,,
ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਇੱਕ ਤੋਂ* ਇੱਕ ਹੈ, ਸਖ਼ੀ ਪਿਆਰੀ l
ਕਿੱਕਲੀ* ਪਾਵੇ, ਵਾਰੋ ਵਾਰੀ ll
ਛੱਡ, ਬਾਂਸੁਰੀ ਢੋਲ ll, ਵਜਾ ਗਿਆ
ਨੀ ਕੁੜੀਓ, ਨੀ ਕੁੜੀਓ,,,
ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਮੱਖਣ* ਛੱਪਣ, ਭੋਗ ਹੈ ਭੁੱਲਿਆ l
ਪੰਜਾਬੀਆਂ* ਦੀ, ਲੱਸੀ ਤੇ ਡੁੱਲ੍ਹਿਆ ll
ਸਾਗ, ਮੱਕੀ ਦੀ ਰੋਟੀ ll, ਖਾ ਗਿਆ,
ਨੀ ਕੁੜੀਓ, ਨੀ ਕੁੜੀਓ,,,
ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਰਿਸ਼ਭ* ਨੂੰ ਰੰਗ, ਚੜ੍ਹਾਇਆ ਸ਼ਿਆਮਾ l
ਮਹਿਕ* ਦੇ ਦਿਲ ਵਿੱਚ, ਛਾਇਆ ਸ਼ਿਆਮਾ ll
ਨੈਣਾਂ, ਨਾਲ ਨੈਣ ll, ਮਿਲਾ ਗਿਆ,
ਨੀ ਕੁੜੀਓ, ਨੀ ਕੁੜੀਓ,,,
ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (152 downloads)