ਆਜਾ ਮਾਂਏਂ ਸ਼ੇਰਾਂਵਾਲੀਏ
================
ਤੇਰਾ, ਕਰਦੇ, ਭਗਤ ਇੰਤਜ਼ਾਰ,
ਆਜਾ ਮਾਂਏਂ, ਸ਼ੇਰਾਂਵਾਲੀਏ ॥
ਹੋ ਕੇ, ਸੋਹਣੇ ਸੋਹਣੇ...ਜੈ ਹੋ,
ਹੋ ਕੇ, ਪੀਲੇ ਪੀਲੇ...ਜੈ ਹੋ,
ਹੋ ਕੇ, ਬੱਘੇ ਬੱਘੇ, ਸ਼ੇਰ ਤੇ ਸਵਾਰ,
ਆਜਾ ਮਾਂਏਂ, ਸ਼ੇਰਾਂਵਾਲੀਏ...
ਤੇਰਾ, ਕਰਦੇ, ਭਗਤ ਇੰਤਜ਼ਾਰ...
ਘਰ, ਵਿੱਚ ਜਗਨ, ਰਚਾਇਆ ਤੇਰੇ ਨਾਮ ਦਾ ।
ਸਵਰਗ, ਨਜ਼ਾਰਾ ਲੱਗੇ, ਤੇਰੇ ਸੱਚੇ ਧਾਮ ਦਾ ॥
ਹੱਥ, ਜੋੜ ਖੜ੍ਹਾ...ਜੈ ਹੋ ॥ । ਸਾਰਾ ਪਰਿਵਾਰ,
ਆਜਾ ਮਾਂਏਂ, ਸ਼ੇਰਾਂਵਾਲੀਏ...
ਤੇਰਾ, ਕਰਦੇ, ਭਗਤ ਇੰਤਜ਼ਾਰ...
ਚੰਦਨ ਦੀ, ਚੌਕੀ ਤੇਰਾ, ਆਸਣ ਲਗਾਇਆ ਮਾਂ ।
ਅੱਤਰ, ਫ਼ੁਲੇਲਾਂ, ਤੇਰੇ ਲਈ ਛਿੜਕਾਇਆ ਮਾਂ ॥
ਦੇ ਦੋ, ਭਗਤਾਂ ਨੂੰ...ਜੈ ਹੋ ॥ । ਆਣ ਕੇ ਦੀਦਾਰ,
ਆਜਾ ਮਾਂਏਂ, ਸ਼ੇਰਾਂਵਾਲੀਏ...
ਤੇਰਾ, ਕਰਦੇ, ਭਗਤ ਇੰਤਜ਼ਾਰ...
ਲਾਲ ਚੂੜਾ, ਲਾਲ ਚੁੰਨੀ, ਤੈਨੂੰ ਮਾਂ ਚੜ੍ਹਾਉਣਾ ਏ ।
ਹਰੀ ਨੇ, ਤਿਲਕ ਮਾਂਏਂ, ਚੰਦਨ ਦਾ ਲਾਉਣਾ ਏ ॥
ਗਲ਼, ਪਾਉਣੇ ਤੇਰੇ...ਜੈ ਹੋ ॥ । ਫ਼ੁੱਲਾਂ ਵਾਲੇ ਹਾਰ,
ਆਜਾ ਮਾਂਏਂ, ਸ਼ੇਰਾਂਵਾਲੀਏ...
ਤੇਰਾ, ਕਰਦੇ, ਭਗਤ ਇੰਤਜ਼ਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ