ਦਿਲ ਕੱਢਿਆ ਪਤਾ ਵੀ ਨਾ ਲੱਗਿਆ

ਦਿਲ ਕੱਢਿਆ ਪਤਾ ਵੀ ਨਾ ਲੱਗਿਆ
=========================
ਦਿਲ, ਕੱਢਿਆ, ਪਤਾ ਵੀ ਨਾ, ਲੱਗਿਆ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਚੋਰ ਅੱਖੀਆਂ*, ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,

ਚੋਰੀ ਚੋਰੀ, ਮੇਰੇ ਘਰ ਆ ਕੇ l
ਲੈ ਗਿਆ ਮੇਰਾ, ਮੱਖਣ ਚੁਰਾ ਕੇ ll
ਜਦੋਂ ਪੁੱਛਿਆ, ਪਤਾ ਵੀ ਨਾ ਦੱਸਿਆ,
ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,

ਮਿੱਠੀ ਮਿੱਠੀ, ਤਾਂਨ  ਸੁਣਾ ਕੇ l
ਮੋਰਾਂ ਵਾਂਗੂ, ਪੈਲਾਂ ਪਾ ਕੇ ll
ਪੈਲਾਂ, ਪਾ ਕੇ ਲੁੱਟਿਆਂ,
ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,

ਚੋਰੀ ਚੋਰੀ, ਯਮੁਨਾ ਤੇ ਆਵੇ l
ਸਭ ਸਖੀਆਂ ਦੇ, ਚੀਰ ਚੁਰਾਵੇ ll
ਚੀਰ ਚੁਰਾ ਕੇ, ਏਹ ਛੁੱਪ ਜਾਵੇ,
ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,

ਵ੍ਰਿੰਦਾਵਨ ਵਿੱਚ, ਰਾਸ ਰਚਾਵੇ l
ਸਖੀਆਂ ਨੂੰ ਤੇ, ਆਪ ਨਚਾਵੇ ll
ਵੇ ਮੈਂ, ਪਿਆਰ ਲੁਟਾ ਕੇ ਛੱਡਿਆ,
ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,

ਚੋਰੀ ਚੋਰੀ, ਅੱਖੀਆਂ ਵਿੱਚ ਆਇਆ l
ਆ ਕੇ ਮੇਰੇ, ਦਿਲ 'ਚ ਸਮਾਇਆ ll
ਮੇਰੇ ਦਿਲ ਦਾ, ਚੈਨ ਏਹਨੇ ਲੁੱਟਿਆ,
ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,

ਦਿਲ ਨੂੰ ਆਜਾ, ਰੋਗ ਲਗਾ ਜਾ l
ਕਿਸੇ ਬਹਾਨੇ, ਦਰਸ ਦਿਖਾ ਜਾ l
ਮੈਨੂੰ ਕਮਲੀ, ਬਣਾ ਕੇ ਛੱਡਿਆ,
ਸ਼ਿਆਮ ਦੀਆਂ, ਚੋਰ ਅੱਖੀਆਂ l
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (216 downloads)