ਮੇਰੀ ਖੁੱਲ੍ਹ ਗਈ ਪਟਕ ਦੇ ਕੇ ਅੱਖ ਨੀ
========================
ਮੇਰੀ, ਖੁੱਲ੍ਹ ਗਈ, ਪਟਕ ਦੇ ਕੇ ਅੱਖ ਨੀ,
ਗਲ੍ਹੀ ਦੇ ਵਿੱਚੋਂ, ਕੌਣ ਲੰਘਿਆ ॥
ਓ ਮੈਨੂੰ, ਸਾਂਵਰੇ / ਕਾਲੀਏ / ਹਾਰਾਂ ਵਾਲੇ ਤੇ ॥ ।
ਪੈਂਦਾ ਪਿਆ, ਸ਼ੱਕ ਨੀ,
ਗਲ੍ਹੀ ਦੇ ਵਿੱਚੋਂ, ਕੌਣ ਲੰਘਿਆ ।
ਮੇਰੀ, ਖੁੱਲ੍ਹ ਗਈ, ਪਟਕ ਦੇ ਕੇ...
ਅੱਗੇ ਰੋਜ਼ ਹੀ, ਜਹਾਨ ਐਥੋਂ ਲੰਘਦਾ ।
ਏਹਦਾ ਲੰਘਣਾ ਤੇ, ਹੋਰ ਕਿਸੇ ਢੰਗ ਦਾ ॥
ਏਹਦੀ ਅੱਡੀ ਵੱਜੇ...ਜੈ ਹੋ ॥ । ਸੀਨੇ ਠੱਕ ਠੱਕ ਨੀ,
ਗਲ੍ਹੀ ਦੇ ਵਿੱਚੋਂ, ਕੌਣ ਲੰਘਿਆ ।
ਮੇਰੀ, ਖੁੱਲ੍ਹ ਗਈ, ਪਟਕ ਦੇ ਕੇ...
ਅੱਗੇ ਲੰਘਦਾ, ਜਹਾਨ ਐਥੋਂ ਲੱਖ ਨੀ ।
ਕਦੇ ਪੱਟ ਕੇ ਨਾ, ਵੇਖੀ ਮੈਂ ਤੇ ਅੱਖ ਨੀ ॥
ਏਹਦਾ ਲੰਘਣਾ...ਜੈ ਹੋ ॥ । ਜਹਾਨ ਕੋਲੋਂ ਵੱਖ ਨੀ,
ਗਲ੍ਹੀ ਦੇ ਵਿੱਚੋਂ, ਕੌਣ ਲੰਘਿਆ ।
ਮੇਰੀ, ਖੁੱਲ੍ਹ ਗਈ, ਪਟਕ ਦੇ ਕੇ...
ਮੁੱਦਤਾਂ ਬਾਦ ਅੱਜ, ਕੱਖ ਅੱਖੀਂ ਲੜ ਗਿਆ ।
ਮੇਰਾ ਦਿਲ ਅੱਜ, ਐਵੇਂ ਤਾਂ ਨਹੀਂ ਧੜਕਿਆ ॥
ਓ ਦਿਲ ਐਵੇਂ ਨਹੀਂ...ਜੈ ਹੋ ॥ । ਕਰਦਾ ਧੱਕ ਧੱਕ ਨੀ,
ਗਲ੍ਹੀ ਦੇ ਵਿੱਚੋਂ, ਕੌਣ ਲੰਘਿਆ ।
ਮੇਰੀ, ਖੁੱਲ੍ਹ ਗਈ, ਪਟਕ ਦੇ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ