ਕੌਣ ਜਾਣੇ ਗੁਣ ਤੇਰੇ

ਕੌਣ ਜਾਣੇ ਗੁਣ ਤੇਰੇ
=============
ਕੌਣ, ਜਾਣੇ ਗੁਣ, ਤੇਰੇ ਸਾਹਿਬਾ,
ਕੌਣ, ਜਾਣੇ ਗੁਣ, ਤੇਰੇ ।
ਕੌਣ, ਜਾਣੇ ਗੁਣ, ਤੇਰੇ, x॥
ਕੌਣ, ਜਾਣੇ ਗੁਣ, ਤੇਰੇ...

ਰੂਪ, ਧਾਰ, ਇਨਸਾਨ ਦਾ, ਆਇਆ ॥
ਯਸ਼ੋਧਾ, ਮਾਂ ਦੇ, ਵੇਹੜੇ ਕਾਨ੍ਹਾ ਜੀ,
ਕੌਣ ਜਾਣੇ, ਗੁਣ ਤੇਰੇ...
ਕੌਣ, ਜਾਣੇ ਗੁਣ, ਤੇਰੇ ਨੰਦ ਲਾਲਾ...

ਧਿਆਨੂੰ, ਨੇ ਸੀ, ਸੀਸ ਚੜ੍ਹਾਇਆ ।
ਅਕਬਰ ਦਾ, ਹੰਕਾਰ ਮਿਟਾਇਆ ।
ਫਿਰ, ਨੰਗੇ ਪੈਰੀਂ, ਅਕਬਰ ਆਇਆ ।
ਛੱਤਰ, ਚੜ੍ਹਾਉਣ, ਤੇਰੇ ਦਾਤੀਏ,
ਕੌਣ ਜਾਣੇ, ਗੁਣ ਤੇਰੇ...
ਕੌਣ, ਜਾਣੇ ਗੁਣ, ਤੇਰੇ ਦਾਤੀਏ...

ਛਵਰੀ, ਦੇ ਵੀ, ਸ਼ਰਧਾ ਵਾਲੇ ॥
ਮਿੱਠੇ, ਕੀਤੇ, ਬੇਰੇ ਪ੍ਰਭੂ ਜੀ,
ਕੌਣ ਜਾਣੇ, ਗੁਣ ਤੇਰੇ...
ਕੌਣ, ਜਾਣੇ ਗੁਣ, ਤੇਰੇ ਰਾਮ ਜੀ...

ਦੁਨੀਆਂ, ਨੂੰ, ਬਚਾਉਣ ਵਾਸਤੇ ॥
ਵਿਸ਼ ਪੀਤਾ, ਲਾਈ ਨਾ, ਦੇਰੇ ਭੋਲਿਆ,
ਕੌਣ ਜਾਣੇ, ਗੁਣ ਤੇਰੇ...
ਕੌਣ, ਜਾਣੇ ਗੁਣ, ਤੇਰੇ ਭੋਲਿਆ...

ਮਾਂ ਪਿਓ, ਵਿੱਚ, ਤ੍ਰਿਲੋਕ ਹੈ ਦੱਸਿਆ ॥
ਗਣੇਸ਼ ਨੇ, ਲਾਏ, ਫੇਰੇ ਗਣੇਸ਼ਾ,
ਕੌਣ ਜਾਣੇ, ਗੁਣ ਤੇਰੇ...
ਕੌਣ, ਜਾਣੇ ਗੁਣ, ਤੇਰੇ ਗਣੇਸ਼ਾ...

ਮੌਂਢਾ, ਲਾ ਕੇ, ਤੁਸੀਂ ਦਾਤਿਆ ॥
ਲਾਏ, ਪਾਰ ਨੇ ਡੁੱਬਦੇ, ਬੇੜੇ ਦਾਤਿਆ,
ਕੌਣ ਜਾਣੇ, ਗੁਣ ਤੇਰੇ...
ਕੌਣ, ਜਾਣੇ ਗੁਣ, ਤੇਰੇ ਦਾਤਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (126 downloads)