ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ

ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ
ਸੌਣ ਮਹੀਨਾ ਕਿਣਮਿਣ ਹੋਵੇ , ਛਾਈ ਘਟਾਕਨ ਘੋਰ
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ

ਨੈਣਾਂ ਦੇਵੀਏ ਨੀ ਤੇਰੇ ਦਰ ਤੇ ਵੱਜਦੇ ਢੋਲ
ਭਗਤ ਪਿਆਰੇ ਲਾਉਣ ਜੈਕਾਰੇ ਮਿਠੜੇ ਲਗਦੇ ਬੋਲ
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ


ਨੈਣਾਂ ਦੇਵੀਏ ਨੀ ਤੇਰਾ ਉੱਚੇ ਪਰਬਤ ਡੇਰਾ
ਜਗਮਗ ਜਗਮਗ ਜੋਤਾ ਜਗ ਦੀਆਂ , ਰਹਿੰਦਾ ਸਦਾ ਸਵੇਰਾ
ਨੈਣਾਂ ਦੇਵੀਏ ਨੀ ਤੇਰਾ ਉੱਚੇ ਪਰਬਤ ਡੇਰਾ


ਨੈਣਾਂ ਦੇਵੀਏ ਨੀ ਤੇਰੇ ਦਰ ਤੇ ਲੱਗਿਆ ਮੇਲਾ
ਦੂਰ ਦੂਰ ਤੋਂ ਸੰਗਤਾਂ ਆਈਆਂ , ਭਾਗਾਂ ਵਾਲਾ ਵੇਲਾ
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਲੱਗਿਆ ਮੇਲਾ


ਨੈਣਾਂ ਦੇਵੀਏ ਨੀ ਤੇਰੇ ਦਰ ਤੇ ਅਜਬ ਨਜਾਰੇ
ਕਰਮਾਂ ਰੋਪੜ ਵਾਲਾ ਗਾਵੇ ਨੱਚਣ ਭਗਤ ਪਿਆਰੇ
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਅਜਵ ਨਜਾਰੇ ......


ਅਪਲੋਡ ਕਰਤਾ.....ਗਗਨ ਗੋਇਲ
download bhajan lyrics (44 downloads)