नंगे नंगे पैरीं दर जावां/ਨੰਗੇ ਨੰਗੇ ਪੈਰੀਂ ਆਵਾਂ

ਨੰਗੇ ਨੰਗੇ ਪੈਰੀਂ ਆਵਾਂ

ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,
ਮਈਆ ਦੇ, ਨਰਾਤੇ ਆ ਗਏ ll
ਸ਼ੇਰਾਂ, ਵਾਲੀ ਮਾਂ ਨੂੰ, ਦੁੱਖੜੇ ਸੁਣਾਵਾਂ,
ਮਈਆ ਦੇ, ਨਰਾਤੇ ਆ ਗਏ l
ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,,,,,

ਸ਼ਰਧਾ, ਪ੍ਰੇਮ ਪਾਇਆ, ਮਈਆ ਨਾਲ ਗੂਹੜਾ ਜੀ l
ਗੋਟੇ ਵਾਲੀ, ਚੁੰਨੀ ਨਾਲੇ, ਲੈ ਕੇ ਜਾਵਾਂ ਚੂੜਾ ਜੀ ll
ਹੇਠ ਪਿੱਪਲੀ ਦੇ, ਚੌਂਕੀ ਮਾਂ ਦੀ ਲਾਵਾਂ,
ਮਈਆ ਦੇ, ਨਰਾਤੇ ਆ ਗਏ,,,
ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,,,,,

ਵੱਜਦੇ ਨੇ, ਢੋਲ ਨਾਲੇ, ਵੱਜਦੇ ਨਗਾੜੇ ਜੀ l
ਹਰ ਪਿੰਡੋ, ਜਾਂਦੇ ਤੇਰੇ, ਭਗਤ ਪਿਆਰੇ ਜੀ ll
ਟੋਭੇ ਵਾਲੀ ਤੋਂ, ਜੈਕਾਰੇ ਲਾਉਂਦਾ ਜਾਵਾਂ,
ਮਈਆ ਦੇ, ਨਰਾਤੇ ਆ ਗਏ,,,
ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,,,,,

ਕਿਰਪਾ, ਤੇਰੀ ਮਾਂ ਸਾਨੂੰ, ਬਾਂਹੋਂ ਫੜ੍ਹ ਤਾਰਿਆ l
ਪੱਲਾ ਤੇਰੇ, ਨਾਮ ਵਾਲਾ, ਗਲ਼ ਵਿੱਚ ਪਾ ਲਿਆ ll
ਦਿਨ ਰਾਤ ਤੇਰੀ, ਜੋਤ ਮੈਂ ਜਗਾਵਾਂ,
ਮਈਆ ਦੇ, ਨਰਾਤੇ ਆ ਗਏ,,,
ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,,,,,

ਝੁੱਲਦੇ ਨੇ, ਝੰਡੇ ਤੇਰੇ, ਭਵਨਾਂ ਤੇ ਲਾਲ ਮਾਂ l
ਕਰਦਾ, ਡੰਡਾਉਤਾਂ ਦਰ, ਆਇਆ ਤੇਰਾ ਲਾਲ ਮਾਂ ll
ਤੇਰੀਆਂ ਸੰਗਤਾਂ ਦੀ, ਧੂੜ ਮੱਥੇ ਲਾਵਾਂ,
ਮਈਆ ਦੇ, ਨਰਾਤੇ ਆ ਗਏ,,,
ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,,,,,

ਪੰਜਵਾਂ, ਨਾਰਾਤਾ ਤੇਰਾ, ਪੂਜਾਂ ਕਟਵਾਰੇ ਮਾਂ l
ਕਰਦੇ ਨੇ, ਸੇਵਾ ਦਰ, ਭਗਤ ਪਿਆਰੇ ਮਾਂ ll
ਚੌਂਕੀ ਜੋਗੀ ਕੋਲੋਂ, ਮਈਆ ਦੀ ਲਗਾਵਾਂ,
ਮਈਆ ਦੇ, ਨਰਾਤੇ ਆ ਗਏ,,,
ਵੇ ਮੈਂ, ਨੰਗੇ ਨੰਗੇ, ਪੈਰੀਂ ਦਰ ਜਾਵਾਂ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

नंगे नंगे पैरीं आवां
वे मैं, नंगे नंगे, पैरीं दर जावां,
मइया दे, नवराते आ गए ll
शेरां, वाली मां नूं, दुखड़े सुनावां,
मइया दे, नवराते आ गए ll
वे मैं, नंगे नंगे, पैरीं दर जावां...

श्रद्धा, प्रेम पाया, मइया नाल गूढ़ा जी,
गोटे वाली, चुन्नी नाले, लै के जावां चूड़ा जी ll
हेठ पिप्पली दे, चौकी मां दी लावां,
मइया दे, नवराते आ गए...
वे मैं, नंगे नंगे, पैरीं दर जावां...

वज्दे ने, ढोल नाले, वज्दे नगाड़े जी,
हर पिंडों, जान्दे तेरे, भगत प्यारे जी ll
टोभे वाली तों, जैकारे लाउंदा जावां,
मइया दे, नवराते आ गए...
वे मैं, नंगे नंगे, पैरीं दर जावां...

कृपा, तेरी मां सानूं, बांहों फड़ ताऱिया,
पल्ला तेरे, नाम वाला, गल विच पा लिया ll
दिन रात तेरी, जोत मैं जगावां,
मइया दे, नवराते आ गए...
वे मैं, नंगे नंगे, पैरीं दर जावां...

झुल्दे ने, झंडे तेरे, भवनां ते लाल मां,
करदा, डंडौतां दर, आया तेरा लाल मां ll
तेरियां संगतां दी, धूल मथे लावां,
मइया दे, नवराते आ गए...
वे मैं, नंगे नंगे, पैरीं दर जावां...

पंजवां, नवराता तेरा, पूजां कटवारे मां,
करदे ने, सेवा दर, भगत प्यारे मां ll
चौकी जोगी कोलों, मइया दी लगावां,
मइया दे, नवराते आ गए...
वे मैं, नंगे नंगे, पैरीं दर जावां...

अपलोडर – अनिलराममूर्ति भोपाल