साणु तेरे मिलान दा चा जोगी

सानूं तेरे मिलण दा चा योगी ।
ओ चाहे सुप्नियां दे विच आ योगी ।
ओ सानूं दर ते अपने बुला योगी ।
सानूं तेरे मिलण दा चा योगी ।

फेरी तेरी खातर बाबा बाग लगाया ।
फुल्लां ते कलियां दा विच आसण सजाया ।
तूं आ के आसण ला योगी,
सानूं तेरे मिलण दा चा योगी...

फेरी तेरी खातर बाबा सिंगी मंगवाई ।
सिंगी मंगवा के लाल धागे विच पाई ।
ओ सारे भगतां दे दुखड़े मिटा योगी,
सानूं तेरे मिलण दा चा योगी...

फेरी तेरी खातर बाबा झोली सवाई ।
झोली सिवां के बाबा मौंढे उत्ते पाई ।
ओ सारे भगतां दी आस पुचा योगी,
सानूं तेरे मिलण दा चा योगी...

फेरी तेरी खातर बाबा पऊए मंगवाए ।
पऊए मंगवा के बाबा पैरां विच सजाए ।
ओ सारी संगत नूं चरणां नाल ला योगी,
सानूं तेरे मिलण दा चा योगी...

फेरी तेरी खातर बाबा धूणा मैं लगाया ।
धूणा लगा के बाबा चिमटा वी सजाया ।
ओ किते धूणे दे बहाने आ योगी,
सानूं तेरे मिलण दा चा योगी...

फेरी तेरी खातर बाबा चौंकी मैं लवाई ।
प्यारी प्यारी संगत मैं तां घर च बुलाई ।
ओ सारे भगतां नूं दर्श दिखा योगी,
सानूं तेरे मिलण दा चा योगी...

फेरी तेरी खातर बाबा रोट बनाया ।
रोट बना के बाबा तैनूं है बुलाया ।
ओ हुण भोग दे बहाने आ योगी,
सानूं तेरे मिलण दा चा योगी...

फेरी तेरी खातर बाबा झंडा इक बनाया ।
गोटा ते किनारी ला के ओहनूं है सजाया ।
ओ हुण मोर ते सवार हो के आ योगी,
ओ सारे भगतां नूं दर्श दिखा योगी ।
सानूं तेरे मिलण दा चा योगी...

जी करदा मैं तेरी नौकर बन जां जोगिया ।
जी करदा मैं तेरी जोगण बन जां जोगिया ।
तूं मालिक बन के आ योगी ।
आ के भगतां ते रहमतां बरसा योगी ।
सानूं तेरे मिलण दा चा योगी...

ओ प्रेम से बोलो... जय बाबे दी... धुन...

अपलोडर – अनिलरामूर्ति भोपाल


ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ ।
ਓ ਚਾਹੇ ਸੁਫ਼ਨਿਆਂ ਦੇ ਵਿੱਚ ਆ ਜੋਗੀ ।
ਓ ਸਾਨੂੰ ਦਰ ਤੇ ਆਪਣੇ ਬੁਲਾ ਜੋਗੀ ।
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ ।

ਫ਼ੇਰੀ ਤੇਰੀ ਖਾਤਿਰ ਬਾਬਾ ਬਾਗ ਲਗਾਇਆ ।
ਫੁੱਲਾਂ ਤੇ ਕਲੀਆਂ ਦਾ ਵਿੱਚ ਆਸਣ ਸਜਾਇਆ ।
ਤੂੰ ਆ ਕੇ ਆਸਣ ਲਾਅ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖਾਤਿਰ ਬਾਬਾ ਸਿੰਗੀ ਮੰਗਵਾਈ ।
ਸਿੰਗੀ ਮੰਗਵਾ ਕੇ ਲਾਲ ਧਾਗੇ ਵਿੱਚ ਪਾਈ ।
ਓ ਸਾਰੇ ਭਗਤਾਂ ਦੇ ਦੁੱਖੜੇ ਮਿਟਾ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖਾਤਿਰ ਬਾਬਾ ਝੋਲੀ ਸਵਾਂਈ ।
ਝੋਲੀ ਸਿਵਾਂ ਕੇ ਬਾਬਾ ਮੌਂਢੇ ਉੱਤੇ ਪਾਈ ।
ਓ ਸਾਰੇ ਭਗਤਾਂ ਦੀ ਆਸ ਪੁਚਾ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖਾਤਿਰ ਬਾਬਾ ਪਊਏ ਮੰਗਵਾਏ ।
ਪਊਏ ਮੰਗਵਾ ਕੇ ਬਾਬਾ ਪੈਰਾਂ ਵਿੱਚ ਸਜਾਏ ।
ਓ ਸਾਰੀ ਸੰਗਤ ਨੂੰ ਚਰਨਾਂ ਨਾਲ ਲਾਅ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖ਼ਾਤਿਰ ਬਾਬਾ ਧੂਣਾ ਮੈਂ ਲਗਾਇਆ ।
ਧੂਣਾ ਲਗਾ ਕੇ ਬਾਬਾ ਚਿਮਟਾ ਵੀ ਸਜਾਇਆ ।
ਓ ਕਿਤੇ ਧੂਣੇ ਦੇ ਬਹਾਨੇ ਆ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖ਼ਾਤਿਰ ਬਾਬਾ ਚੌਂਕੀ ਮੈਂ ਲਵਾਈ ।
ਪਿਆਰੀ ਪਿਆਰੀ ਸੰਗਤ ਮੈਂ ਤਾਂ ਘਰ ਚ ਬੁਲਾਈ ।
ਓ ਸਾਰੇ ਭਗਤਾਂ ਨੂੰ ਦਰਸ਼ ਦਿਖਾ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖ਼ਾਤਿਰ ਬਾਬਾ ਰੋਟ ਬਣਾਇਆ ।
ਰੋਟ ਬਣਾ ਕੇ ਬਾਬਾ ਤੈਨੂੰ ਹੈ ਬੁਲਾਇਆ ।
ਓ ਹੁਣ ਭੋਗ ਦੇ ਬਹਾਨੇ ਆ ਜੋਗੀ,
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਫ਼ੇਰੀ ਤੇਰੀ ਖ਼ਾਤਿਰ ਬਾਬਾ ਝੰਡਾ ਇੱਕ ਬਣਾਇਆ ।
ਗੋਟਾ ਤੇ ਕਿਨਾਰੀ ਲਾ ਕੇ ਓਹਨੂੰ ਹੈ ਸਜਾਇਆ ।
ਓ ਹੁਣ ਮੋਰ ਤੇ ਸਵਾਰ ਹੋ ਕੇ ਆ ਜੋਗੀ,
ਓ ਸਾਰੇ ਭਗਤਾਂ ਨੂੰ ਦਰਸ਼ ਦਿਖਾ ਜੋਗੀ ।
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...

ਜੀ ਕਰਦਾ ਮੈਂ ਤੇਰੀ ਨੌਕਰ ਬਣ ਜਾਂ ਜੋਗੀਆ ।
ਜੀ ਕਰਦਾ ਮੈਂ ਤੇਰੀ ਜੋਗਣ ਬਣ ਜਾਂ ਜੋਗੀਆ ।
ਤੂੰ ਮਾਲਿਕ ਬਣ ਕੇ ਆ ਜੋਗੀ ।
ਆ ਕੇ ਭਗਤਾਂ ਤੇ ਰਹਿਮਤਾਂ ਬਰਸਾ ਜੋਗੀ ।
ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ...
ਓ ਪ੍ਰੇਮ ਸੇ ਬੋਲੋ... ਜੈ ਬਾਬੇ ਦੀ... ਧੁਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (14 downloads)