ਆਜਾ ਦਾਤੀਏ
ਆਜਾ, ਦਾਤੀਏ ਨੀ, ਤੈਨੂੰ ਸੰਗਤ ਪੁਕਾਰਦੀ ॥
ਮਾਂਏਂ, ਤੇਰੀ ਜੋਤ ਜਗਾਈ,
ਤੇਰੇ, ਨਾਮ ਦੀ ਚੌਂਕੀ ਲਾਈ,
ਹੁਣ ਤੂੰ, ਕਾਹਤੋਂ ਦੇਰੀ ਲਾਈ,
ਆਜਾ, ਦਾਤੀਏ ਨੀ, ਤੈਨੂੰ ਸੰਗਤ ਪੁਕਾਰਦੀ ॥
ਤੇਰੇ ਨਾਮ ਦਾ, ਰੰਗ ਬਰਸਦਾ, ਰੌਣਕ ਚਾਰ ਚੁਫ਼ੇਰੇ,
ਭੇਟਾਂ ਗਾਉਂਦੇ, ਭੰਗੜੇ ਪਾਉਂਦੇ, ਬੱਚੜੇ ਮਾਂਏਂ ਤੇਰੇ ॥
ਆਜਾ, ਦਾਤੀਏ... ॥ਨੀ, ਤੈਨੂੰ ਸੰਗਤ ਪੁਕਾਰਦੀ ।
ਕਰਕੇ, ਆਜਾ ਸ਼ੇਰ ਸਵਾਰੀ,
ਦਰਸ਼ਨ, ਤੂੰ ਦੇ ਜਾ ਇੱਕ ਵਾਰੀ,
ਤੇਰੀ, ਦੇਖਾਂ ਸੂਰਤ ਪਿਆਰੀ,
ਆਜਾ, ਦਾਤੀਏ ਨੀ, ਤੈਨੂੰ ਸੰਗਤ ਪੁਕਾਰਦੀ ॥
ਖ਼ਾਲੀ ਝੋਲੀਆਂ, ਭਰਦੇ ਆ ਕੇ, ਤੇਰੇ ਭਰੇ ਭੰਡਾਰੇ,
ਸਾਨੂੰ ਵੀ ਤੂੰ, ਤਾਰਦੇ ਮਾਤਾ, ਲੱਖਾਂ ਹੀ ਤੂੰ ਤਾਰੇ ॥
ਆਜਾ, ਦਾਤੀਏ... ॥ਨੀ, ਤੈਨੂੰ ਸੰਗਤ ਪੁਕਾਰਦੀ ।
ਸਾਡੀ, ਸੁਣ ਲੈ ਤੂੰ ਅਰਜ਼ੋਈ,
ਸਾਨੂੰ, ਦੇ ਚਰਨਾਂ ਵਿੱਚ ਢੋਈ,
ਤੇਰੇ, ਬਿਨ ਨਾ ਸਾਡਾ ਕੋਈ,
ਆਜਾ, ਦਾਤੀਏ ਨੀ, ਤੈਨੂੰ ਸੰਗਤ ਪੁਕਾਰਦੀ ॥
ਚੱਕ ਕਰਮਾਂ ਦਾ, ਰਾਣਾ ਵੀ ਹੱਥ, ਜੋੜ ਕਰੇ ਅਰਦਾਸਾਂ,
ਤੇਰੀਆਂ ਭੇਟਾਂ, ਲਿੱਖਦਾ ਰਹੇ ਤੂੰ, ਬਖਸ਼ ਦਾਤੀਏ ਦਾਤਾਂ ॥
ਆਜਾ, ਦਾਤੀਏ... ॥ਨੀ, ਤੈਨੂੰ ਸੰਗਤ ਪੁਕਾਰਦੀ ।
ਮਾਂਏਂ, ਮਸਤ ਤੇ ਕਰਮ ਕਮਾਈਂ,
ਸਾਡੇ, ਦਿਲ ਦੀ ਰੀਝ ਪੁਗਈਂ,
ਸਾਡੇ, ਸੁੱਤੇ ਭਾਗ ਜਗਾਈਂ,
ਆਜਾ, ਦਾਤੀਏ ਨੀ, ਤੈਨੂੰ ਸੰਗਤ ਪੁਕਾਰਦੀ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा दातिए
आजा दातिए नी, तुझे संगत पुकारती ॥
माँ, तेरी ज्योत जलाई,
तेरे नाम की चौकी लगाई,
अब तू क्यों देर लगाई,
आजा दातिए नी, तुझे संगत पुकारती ॥
तेरे नाम का रंग बरसता, रौनक चारों ओर,
भेंटें गाते, भंगड़े पाते, बच्चे माँ तेरे चोर ॥
आजा दातिए... नी तुझे संगत पुकारती ।
करके आजा शेर सवारी,
दर्शन तू दे जा एक वारी,
तेरी देखूँ सूरत प्यारी,
आजा दातिए नी, तुझे संगत पुकारती ॥
खाली झोलियाँ भरते आकर, तेरे भरे भंडारे,
हमें भी तू तार दे माता, लाखों ही तू तारे ॥
आजा दातिए... नी तुझे संगत पुकारती ।
हमारी सुन ले तू अरजोरी,
हमें दे चरणों में ठौर,
तेरे बिना न हमारा कोई,
आजा दातिए नी, तुझे संगत पुकारती ॥
चक्क कर्मों का राणा भी हाथ जोड़ करे अरदास,
तेरी भेंटें लिखता रहे, तू बख्श दातिए दात ॥
आजा दातिए... नी तुझे संगत पुकारती ।
माँ, मस्त कर दे कर्म हमारी,
हमारे दिल की रीज़ पूरी,
हमारे सोए भाग जगा दे,
आजा दातिए नी, तुझे संगत पुकारती ॥