तू जीने मर्जी दुःख दे ले दुःख सेहन दी आदत पे गई ऐ ॥
वेदरदा तेनु की कहना ॥,चुप रहन दी आदत पै गई ऐ,
तू जीने मर्जी दुःख दे....
साडे चेहरे उते लिखियाँ ने साडे दिल उते जो जो बितियाँ ने,
असी भूलना चाहिए भुल्दे नही मेरे नाल तू जो जो कितियाँ ने ॥
सहनु मंदड़ा बोलियाँ माफ़ करी ॥ सच कहन दी आदत पै गई ऐ,
तू जीने मर्जी दुःख दे....
असी इकले हा ते की होया ,तू खुश वस् नाल रकीबा दे,
सहनु तेरे उते दोष नही असी माडे आ यार नसीबा दे.
सहनु मेले चंगे लगदे नही वख रहन दी आदत पे गई ऐ,
तू जीने मर्जी दुःख दे....
साड़े हिसे विच जो आइयाँ ने सोच ते नाकामियां ने,
की करिये साड़े लेखा विच रुस्वियाँ ते बदनामिया ने,
सहनु मेले चंगे लगदे नहीं सहनु देहन दी आदत पे गई ऐ,
तू जीने मर्जी दुःख दे....
तेरे दिल दियां यारा तू जाने साड़े दिल विच सूरत तेरी ऐ,
तू जीना चिर साडे नाल रहवे सहनु ऊनि उम्र वखेरी ऐ,
सहनु मेले चंगे लगदे नही वाख रेहन दी आदत पे गई ऐ,
तू जीने मर्जी दुःख दे....
ब्रिज राज से नाता जुड़ा जब है तो किया जग की परवाह करे,
बस याद में उनकी रोते रहे निरंतर अशरु परवाह करे,
जितने वोह दूर भागे हमसे उतनी दुनी हम चाह करे,
किया अद्भुत सुख इस प्रेम में है हम आह करे वो वाह करे,
आ रोना धोना दर्द ते गम साड़े सजन रोग पुराने ने,
तू सजन भावे भूल जावे असी किते कोल निभाने ने,
सहनु गम दिया यादा नाल सजन नित रहन दी आदत पे गई ऐ
ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ ॥
ਬੇ-ਦਰਦਾ ਤੈਨੂੰ ਕੀ ਕਹਿਣਾ ॥, ਚੁੱਪ ਰਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
ਸਾਡੇ ਚੇਹਰੇ ਉੱਤੇ ਲਿਖੀਆਂ ਨੇ, ਸਾਡੇ ਦਿਲ ਤੇ ਜੋ ਜੋ ਬੀਤੀਆਂ ਨੇ,
ਅਸੀਂ ਭੁੱਲਣਾ ਚਾਹੀਏ ਭੁੱਲਦੇ ਨਹੀਂ, ਮੇਰੇ ਨਾਲ ਤੂੰ ਜੋ ਜੋ ਕੀਤੀਆਂ ਨੇ ॥
ਸਾਨੂੰ ਮੰਦੜਾ ਬੋਲਿਆ ਮਾਫ ਕਰੀ ॥, ਸੱਚ ਕਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
ਅਸੀਂ ਇਕੱਲੇ ਹਾਂ ਤੇ ਕੀ ਹੋਇਆ, ਤੂੰ ਖੁਸ਼ ਵੱਸ ਨਾਲ ਰਕੀਬਾਂ ਦੇ,
ਸਾਨੂੰ ਤੇਰੇ ਉੱਤੇ ਦੋਸ਼ ਨਹੀਂ, ਅਸੀਂ ਮਾੜੇ ਆਂ ਯਾਰ ਨਸੀਬਾਂ ਦੇ ॥
ਸਾਨੂੰ ਮੇਲੇ ਚੰਗੇ ਲਗਦੇ ਨਹੀਂ ॥, ਵੱਖ ਰਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
ਸਾਡੇ ਹਿੱਸੇ ਵਿਚ ਜੋ ਆਈਆਂ ਨੇ, ਸੋਚਾਂ ਤੇ ਨਾਕਾਮੀਆਂ ਨੇ,
ਕੀ ਕਰੀਏ ਸਾਡੇ ਲੇਖਾਂ ਵਿਚ, ਰੁਸਵਾਈਆਂ ਤੇ ਬਦਨਾਮੀਆਂ ਨੇ ॥
ਅਸੀਂ ਬਣ ਗਏ ਕੰਧਾਂ ਰੇਤ ਦੀਆਂ ॥, ਸਾਨੂੰ ਢਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
ਤੇਰੇ ਦਿਲ ਦੀਆ ਯਾਰਾ ਤੂੰ ਜਾਣੇ, ਸਾਡੇ ਦਿਲ ਵਿਚ ਸੂਰਤ ਤੇਰੀ ਏ,
ਤੂੰ ਜਿੰਨਾ ਚਿਰ ਸਾਡੇ ਨਾਲ ਰਹਵੇਂ, ਸਾਨੂੰ ਓਨੀ ਉਮਰ ਵਥੇਰੀ ਏ ॥
ਸਾਨੂੰ ਮੇਲੇ ਚੰਗੇ ਲਗਦੇ ਨਹੀਂ ॥, ਵੱਖ ਰਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
ਬ੍ਰਿਜ-ਰਾਜ ਸੇ ਨਾਤਾ ਜੁੜਾ ਜਬ ਹੈ, ਤੋਂ ਕਿਆ ਜੱਗ ਕੀ ਪ੍ਰਵਾਹ ਕਰੇਂ
ਬੱਸ ਯਾਦ ਮੇ ਉਨਕੀ ਰੋਤੇ ਰਹੇਂ, ਨਿਰੰਤਰ ਅੱਛਰੂ ਪ੍ਰਵਾਹ ਕਰੇਂ
ਜਿਤਨੇ ਵੋਹ ਦੂਰ ਭਗੇਂ ਹਮਸੇ, ਉਤਨੀ ਦੂਣੀ ਹਮ ਚਾਹ ਕਰੇਂ
ਕਿਆ ਅਦਭੁਤ ਸੁੱਖ ਇਸ ਪ੍ਰੇਮ ਮੇ ਹੈ, ਹਮ ਆਹ ਕਰੇਂ ਵੋਹ ਵਾਹ ਕਰੇਂ
ਐ ਰੋਣਾ ਧੋਣਾ ਦਰਦ ਤੇ ਗਮ, ਸਾਡੇ ਸੱਜਣਾ ਰੋਗ ਪੁਰਾਣੇ ਨੇ
ਤੂੰ ਸੱਜਣਾ ਭਾਵੇਂ ਭੁੱਲ ਜਾਵੇਂ, ਅਸਾਂ ਕੀਤੇ ਕੌਲ ਨਿਭਾਣੇ ਨੇ
ਸਾਨੂੰ ਗਮ ਦੀਆਂ ਯਾਦਾਂ ਨਾਲ ਸੱਜਣ ॥, ਨਿਤ ਰਹਿਣ ਦੀ ਆਦਤ ਪੈ ਗਈ ਏ
ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ