ਹਾਏ ਮੈਂ ਮੱਛਲੀ ਦਰਿਆਵਾਂ ਦੀ,
ਪੌਣਾਹਾਰੀ ਤਾਰੇ ਤਾਂ ਤਰਦੀ ਆਂ ll
ਨਿੱਤ ਪਾਣੀ ਦੇ ਵਿੱਚ ਰਹਿ ਕੇ ਵੀ,
ਬਾਬੇ ਦਾ ਸਿਮਰਨ ਕਰਦੀ ਆਂ l
ਹਾਏ ਮੈਂ ਮੱਛਲੀ ਦਰਿਆਵਾਂ ਦੀ,
ਜੋਗੀ ਤਾਰੇ ਤਾਂ ਤਰਦੀ ਆਂ l
^ਤੇਰੇ ਮੋਰਾਂ ਦੀ ਜਦ ਆਵਾਜ਼ ਸੁਣੇ,
ਮੈਨੂੰ ਲੱਗਦਾ ਬਾਬਾ ਆਊ ਹੁਣੇ ll
ਲੈ ਜਾ ਨਾਲੇ ਸਿੰਗੀਆਂ ਵਾਲਿਆਂ ਵੇ*,
ਇਕੱਲੀ ਦਾ ਨਾ ਕੋਈ ਦਰਦੀ ਆ,,,
ਹਾਏ ਮੈਂ ਮੱਛਲੀ,,,,,,,,,,,,,,,,,,,,
^ਤੇਰੀ ਪੌਣ ਦੇ ਪੈਣ ਹੁਲਾਰੇ ਵੇ,
ਬੇੜੇ ਡੁੱਬਦੇ ਲੱਗਣ ਕਿਨਾਰੇ ਵੇ ll
ਤੇਰੇ ਧੂਣੇ ਦਾ ਕਦ ਨਿੱਘ ਮਿਲੂ*,
ਮੈਂ ਪਾਣੀ ਦੇ ਵਿੱਚ ਠਰਦੀ ਆਂ,,,
ਹਾਏ ਮੈਂ ਮੱਛਲੀ,,,,,,,,,,,,,,,,,,,
^ਤੇਰੇ ਚੱਲ ਕੇ ਗੁਫ਼ਾ ਤੇ ਆਵਾਂ ਮੈਂ,
ਤੇਰਾ ਰੱਜ ਕੇ ਦਰਸ਼ਨ ਪਾਵਾਂ ਮੈਂ ll
ਤੇਰੇ ਦਰ ਦੀ ਗੋਲ਼ੀ ਬਣ ਗਈ ਆਂ*,
ਆਵਾਂ ਬਾਹਰ ਪਾਣੀ ਤੋਂ ਮਰਦੀ ਆਂ,,,
ਹਾਏ ਮੈਂ ਮੱਛਲੀ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ