किरपा तेरी दे नाल चोंकी नु असी ला लिया,
गुफा तो तेनु कर अरजा बुला लिया,
मोर दी सवारी करके आई पौनाहारीया,
चौंकी दी वधाई आ जा लै लै पौन्हारियां,
ढोलगिरी पर्वत ते मंदिर तेरे सज दे,
भगत प्यारे चडी जांदे घज घज के,
भगता नु दर्श दिखाई पौनाहारियां,
चौंकी दी वधाई .......
मन वस भगता दे बेड़े करो पार बाबा,
बिगड़े कम साडे तू देवी सवार बाबा,
अम्बरा ते गुडी नु चडाई पौनाहारियां,
चौंकी दी वधाई ......
चोंकी तेरी दे बाद भोग बाबा पावंगे,
रोट मनी परशाद आते झंडे वी चडावागे,
भगत निमाने घर फेरा पाई पौनाहारी,
चौंकी दी वधाई ...
ਕਿਰਪਾ ਤੇਰੀ ਦੇ ਨਾਲ, ਚੌਂਕੀ ਨੂੰ ਅਸੀਂ ਲਾ ਲਿਆ l
ਗੁਫ਼ਾ ਤੋਂ ਤੈਨੂੰ ਕਰ, ਅਰਜ਼ਾਂ ਬੁਲਾ ਲਿਆ ll
*ਮੋਰ ਦੀ ਸਵਾਰੀ ਕਰਕੇ, ਆਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll
ਧੌਲਗਿਰੀ ਪਰਬਤ ਤੇ, ਮੰਦਿਰ ਤੇਰੇ ਸੱਜਦੇ,
"ਭਗਤ ਪਿਆਰੇ, ਚੜ੍ਹੀ ਜਾਂਦੇ ਗੱਜ ਗੱਜ ਕੇ" ll
*ਭਗਤਾਂ ਨੂੰ ਦਰਸ਼, ਦਿਖਾਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll
ਮਨ ਵਸ ਭਗਤਾਂ ਦੇ, ਬੇੜੇ ਕਰੋ ਪਾਰ ਬਾਬਾ,
"ਵਿਗੜੇ ਕੰਮ ਸਾਡੇ ਤੂੰ, ਦੇਵੀਂ ਸਵਾਰ ਬਾਬਾ" ll
*ਅੰਬਰਾਂ ਤੇ ਗੁੱਡੀ ਨੂੰ, ਚੜ੍ਹਾਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll
ਚੌਂਕੀ ਤੇਰੀ ਦੇ ਬਾਅਦ, ਭੋਗ ਬਾਬਾ ਪਾਵਾਂਗੇ,
"ਰੋਟ ਮਨੀ ਪ੍ਰਸ਼ਾਦ ਅਤੇ, ਝੰਡਾ ਵੀ ਚੜ੍ਹਾਵਾਂਗੇ'' ll
*ਭਗਤ ਨਿਮਾਣੇ ਘਰ, ਫੇਰਾ ਪਾਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ