ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਕੱਖਾਂ ਦੀ ਕੁੱਲੀ ਚ ਆਵੀਂ ਕੱਖਾਂ ਦੀ ਕੁੱਲੀ ਦੇ ਵਿਚ
ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਕੱਖਾਂ ਦੀ ਕੁੱਲੀ ਚ ਤੇਰਾ ਰੋਟ ਮੈਂ ਬਣਾਵਾਂ
ਰੋਟ ਮੈਂ ਬਣਾਵਾਂ ਧੂਫ ਜ੍ਯੋਤ ਮੈਂ ਜਗਾਵਾਂ
ਕਰਮ ਕ੍ਮਾਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਕੱਖਾਂ ਦੀ ਕੁੱਲੀ ਚ ਤੇਰੀ ਚੌਂਕੀ ਮੈਂ ਲੁਆਵਾਂ
ਫੁੱਲਾਂ ਵਾਲੇ ਹਾਰ ਤੇਰੇ ਗਲ ਵਿਚ ਪਾਵਾਂ
ਦਰਸ਼ ਦਿਖਾਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਕੱਖਾਂ ਦੀ ਕੁੱਲੀ ਚ ਤੇਰਾ ਝੰਡਾ ਮੈਂ ਬਣਾਵਾਂ
ਝੰਡਾ ਮੈਂ ਬਣਾਵਾਂ ਨਾਲੇ ਝੋਲੀ ਵੀ ਸਮਾਵਾਂ
ਚਰਨ ਤੂੰ ਪਾਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਕੱਖਾਂ ਦੇ ਕੁੱਲੀ ਚ ਤੇਰਾ ਧੂਣਾ ਮੈਂ ਲਗਾਵਾਂ
ਸੋਹਣੀ ਪੱਟੀ ਵਾਲੇ ਵਾਂਗੂ ਗੁਣ ਤੇਰੇ ਗਾਵਾਂ
ਭਾਗ ਤੂੰ ਲਾਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ
ਆਵੀਂ ਜੋਗੀਆ ਵੇ ਸਾਡੀ ਕੱਖਾਂ ਦੀ ਕੁੱਲੀ ਦੇ ਵਿਚ