ਸ਼ੇਅਰ: ਹਰ ਇਕ ਦੀ ਨੇੜੇ ਹੋ ਸੁਣਦਾ, ਐਸੀ ਦਾਤਾ ਖੇਡ ਰਚਾਈ ਹੋਈ ਏ ।
ਓ ਜਿੰਨੀ ਕਰੀਏ ਓਨੀ ਹੀ ਥੋੜੀ,ਮੇਰੇ ਸਾਹਿਬ ਦੀ ਵਡਿਆਈ ਏ ॥
ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ,
ਜਾਟ ਧੰਨਾ ਓਹਨੂੰ ਦਿਲੋਂ ਪੁਕਾਰੇ, ਆਪੇ ਧੰਨੇ ਦੇ ਡੰਗਰ ਚਾਰੇ ।
ਨਾਲੇ ਚੂਪੇ ਗੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥
ਕੌਣ ਮਾਰੇ ਜੇਹਨੂੰ ਆਪ ਬਚਾਵੇ, ਰੂਪ ਕੀੜੀ ਦਾ ਧਾਰ ਕੇ ਆਵੇ ।
ਮਾਣ ਪਾਪੀ ਦਾ ਭੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ॥
ਲਖ ਚੌਰਾਸੀ ਜੂਨ ਬਣਾਈ, ਸਭ ਵਿਚ ਆਪਣੀ ਜ੍ਯੋਤ ਜਗਾਈ ।
ਫਿਰ ਵੀ ਵੰਨ ਸੁਵੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥
ਬੂੜੇ ਤੋ ਬਾਬਾ ਬੁਢ਼ਾ ਜੀ ਬਣਾਇਆ,ਛੇ ਪਾਤ੍ਸ਼ਾਹਿਆ ਤਕ ਮਾਣ ਦੁਆਇਆ ।
ਮਾਤਾ ਗੰਗਾ ਲੈ ਗਈ ਝੋਲੀਆ ਭਰਕੇ,ਪੁੱਤਰ ਲਿਆ ਸੀ ਸੇਵਾ ਕਰਕੇ ।
ਜਦ ਸੀ ਗੰਢੇ ਭੰਨੇ,ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥
ਰਜਨੀ ਦੇ ਸੁੱਤੇ ਹੋਏ ਭਾਗ ਜਗਾਏ, ਕਾਗਾ ਤੋ ਸੀ ਹੰਸ ਬਣਾਏ ।
ਹੀਰਾ ਵੀ ਲਾ ਦਿਓ ਬੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥