आजा जोगिया वे साडी जिन्दी सवार दे,
आपने बचेया दे बेड़े अज तार दे,
आजा जोगिया वे साडी जिन्दी सवार दे,
अपने भगता दे बेड़े आज तार दे,
सांवली सलोनी जेहि सूरत विखा के,
दुखा नाल भरे होए सीने साडे ठार दे,
आजा जोगिया वे साडी जिन्दी सवार दे,.....
आजा अज रूप तू बरोलियाँ दा धार के,
मोर उते बेठेया उडारी अज मार के,
नैन साडे त्क्दे ने तेरियां ही राहा,
जींद साड़ी डोल्दी ऐ विच मजधार दे,
आजा जोगिया वे साडी जिन्दी सवार दे,.....
दर आये भगता नु खाली ना तू मोड़ दई,
आपनेया बचेया दा दिल न तू तोड़ दई,
दर आया संगता दी रख लई लाज,
तेरे नाम वाले जो जयकारे पये ने मरदे,
आजा जोगिया वे साडी जिन्दी सवार दे,
भगता प्यारेया दी सुन फरयाद ते,
तेरे बिना टूटे इस जिन्दगी दी साज ते,
तेरे नाम वाली महिमा पल पल गाइये,
सुर विच हो जाए साड़ी जिंदगी दी तार जे,
आजा जोगिया वे साडी जिन्दी सवार दे.....
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ l
ਆਪਣੇ ਬੱਚਿਆਂ ਦੇ, ਬੇੜੇ ਅੱਜ ਤਾਰ ਦੇ l
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ l
ਆਪਣੇ ਭਗਤਾਂ ਦੇ, ਬੇੜੇ ਅੱਜ ਤਾਰ ਦੇ l
*ਸਾਂਵਲੀ ਸਲੋਨੀ ਜੇਹੀ, ਸੂਰਤ ਵਿਖਾ ਕੇ ll,
ਦੁੱਖਾਂ ਨਾਲ ਭਰੇ ਹੋਏ, ਸੀਨੇ ਸਾਡੇ ਠਾਰ੍ਹ ਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l
ਆਜਾ ਅੱਜ ਰੂਪ ਤੂੰ, ਬਰੋਲਿਆਂ ਦਾ ਧਾਰ ਕੇ,
ਮੋਰ ਉੱਤੇ ਬੈਠਿਆਂ, ਉੱਡਾਰੀ ਅੱਜ ਮਾਰ ਕੇ ll
*ਨੈਣ ਸਾਡੇ ਤੱਕਦੇ ਨੇ, ਤੇਰੀਆਂ ਹੀ ਰਾਹਾਂ ll,
ਜਿੰਦ ਸਾਡੀ ਡੋਲ੍ਹਦੀ ਏ, ਵਿੱਚ ਮੰਝਧਾਰ ਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l
ਦਰ ਆਏ ਭਗਤਾਂ ਨੂੰ, ਖਾਲੀ ਨਾ ਤੂੰ ਮੋੜ ਦੇਈਂ,
ਆਪਣਿਆਂ ਬੱਚਿਆਂ ਦਾ, ਦਿਲ ਨਾ ਤੂੰ ਤੋੜ ਦੇਈਂ ll
*ਦਰ ਆਈਆਂ ਸੰਗਤਾਂ ਦੀ, ਰੱਖ ਲਈ ਲਾਜ਼ ll,
ਤੇਰੇ ਨਾਮ ਵਾਲੇ ਜੋ, ਜੈਕਾਰੇ ਪਏ ਨੇ ਮਾਰਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l
ਭਗਤਾਂ ਪਿਆਰਿਆਂ ਦੀ, ਸੁਣ ਫਰਿਆਦ ਤੇ,
ਤੇਰੇ ਬਿਨਾਂ ਟੁੱਟੇ ਇਸ, ਜਿੰਦਗੀ ਦੀ ਸਾਜ਼ ਤੇ ll
*ਤੇਰੇ ਨਾਮ ਵਾਲੀ ਮਹਿਮਾ, ਪਲ ਪਲ ਗਾਈਏ ll,
ਸੁਰ ਵਿੱਚ ਹੋ ਜਾਏ ਸਾਡੀ, ਜਿੰਦਗੀ ਦੀ ਤਾਰ ਜੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ