ਜੈ ਬਾਬੇ ਦੀ ਬੋਲ ਓ ਭਗਤਾ
===================
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਬੰਦ ਮੁਕੱਦਰਾਂ, ਵਾਲਾ ਜੋਗੀ* ll, ਪਵੇਗਾ ਬੂਹਾ ਖੋਲ੍ਹ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਮੌਂਢੇ ਝੋਲੀ, ਹੱਥ ਵਿੱਚ ਚਿਮਟਾ, "ਲਾਏ ਗੁਫ਼ਾ ਵਿੱਚ ਡੇਰੇ" l
ਪਾ ਪੱਲੇ ਵਿੱਚ, ਸੁੱਖ ਓਹ ਤੈਨੂੰ, "ਦੁੱਖ ਹਰਣਗੇ ਤੇਰੇ" ll
ਕਰਦੇ ਇੱਛਾ, ਮਨ ਦੀ ਪੂਰੀ* ll, ਨਾ ਹੋ ਡਾਵਾਂ ਡੋਲ੍ਹ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਨਾਥ ਦੀ ਮਹਿਮਾਂ, ਨਾਥ ਹੀ ਜਾਣੇ, "ਭੇਦ ਕੋਈ ਨਾ ਪਾਏ" l
ਵਿੱਚ ਸਮੁੰਦਰ, ਡੁੱਬਦਾ ਬੇੜਾ, "ਬਾਬਾ ਪਾਰ ਲਗਾਏ" ll
ਕਿਓਂ ਗੰਵਾਵੇ, ਸਾਹ ਜਿੰਦਗੀ ਦੇ* ll, ਏਹ ਬੜੇ ਅਨਮੋਲ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਸਿੱਧ ਜੋਗੀ ਨੂੰ, ਰੋਜ਼ ਸਵੇਰੇ, "ਰੋਟ ਦਾ ਭੋਗ ਜੋ ਲਾਏ" l
ਓਸ ਭਗਤ ਦਾ, ਗੇੜ੍ਹ ਚੌਰਾਸੀ, "ਬਾਬਾ ਆਪ ਮਿਟਾਏ" ll
ਟੋਨੀ ਬੰਗਿਆਂ, ਵਾਲੇ ਤੂੰ ਵੀ* ll, ਮਨ ਦੀਆਂ ਅੱਖੀਆਂ ਖੋਲ੍ਹ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਅਪਲੋਡਰ- ਅਨਿਲਰਾਮੂਰਤੀਭੋਪਾਲ