आया सी माँ रतनो दे कोल

ਆਇਆ ਸੀ, ਮਾਂ ਰਤਨੋ ਦੇ ਕੋਲ,
ਇੱਕ ਨਿੱਕਾ ਜੇਹਾ ਜੋਗੀ l
ਬੋਲੇ ਸੀ, ਮਿੱਠੇ ਮਿੱਠੇ ਬੋਲ,
ਇੱਕ ਨਿੱਕਾ ਜੇਹਾ ਜੋਗੀ l
ਆਇਆ ਸੀ, ਮਾਂ ਰਤਨੋ,,,,,,,,,,,,,
^
ਰਤਨੋ ਦੇ ਬੂਹੇ ਅੱਗੇ, ਅਲਖ ਜਗਾਈ ਏ l
ਰਤਨੋ ਮਾਂ ਦੇਖ ਜੋਗੀ ਨੂੰ, ਦੌੜੀ ਚਲੀ ਆਈ ਏ ll
ਤੱਕਦੀ ਏ lll ਦੇਖੋ ਬੂਹਾ ਖੋਲ੍ਹ,
ਇੱਕ ਨਿੱਕਾ ਜੇਹਾ ਜੋਗੀ,,,
ਆਇਆ ਸੀ, ਮਾਂ ਰਤਨੋ,,,,,,,,,,,,,
^
ਪੈਰਾਂ 'ਚ ਪਊਏ ਝੋਲੀ, ਬਗ਼ਲ ਸਜਾਈ ਏ l
ਹੱਥ ਵਿੱਚ ਚਿਮਟਾ ਸਿੰਗੀ, ਗਲ਼ ਵਿੱਚ ਪਾਈ ਏ ll
ਮੁਖ ਵਿੱਚੋਂ lll ਸ਼ਿਵ ਸ਼ਿਵ ਰਿਹਾ ਬੋਲ,
ਇੱਕ ਨਿੱਕਾ ਜੇਹਾ ਜੋਗੀ,,,
ਆਇਆ ਸੀ, ਮਾਂ ਰਤਨੋ,,,,,,,,,,,,,
^
ਸਿਰ ਤੇ ਹੈ ਜਟਾਂ ਸੁਨਹਿਰੀ, ਰੂਪ ਨਿਰਾਲਾ ਏ l
ਮੱਥੇ ਤੇ ਤਿਲਕ ਹੈ ਪਾਈ, ਰੁਦਰਕਸ਼ੀ ਮਾਲਾ ਏ ll
ਕਿਹੜੀ ਓਹ lll ਮੰਜ਼ਿਲ ਨੂੰ ਰਿਹਾ ਟੋਹਲ,
ਇੱਕ ਨਿੱਕਾ ਜੇਹਾ ਜੋਗੀ,,,
ਆਇਆ ਸੀ, ਮਾਂ ਰਤਨੋ,,,,,,,,,,,,,
^
ਬੋਹੜ ਦੇ ਥੱਲੇ ਬਹਿ ਕੇ, ਧੂਣਾ ਲਗਾਇਆ ਏ l
ਸੇਵਕ ਕੈਲਾਸ਼ ਨਾਥ, ਵੇਖ ਕੇ ਆਇਆ ਏ ll
ਕਹਿੰਦੀ ਏ lll ਰਾਜਵਿੰਦਰ ਸੱਚ ਬੋਲ,
ਇੱਕ ਨਿੱਕਾ ਜੇਹਾ ਜੋਗੀ,,,
ਆਇਆ ਸੀ, ਮਾਂ ਰਤਨੋ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (492 downloads)