ਖਿੱਚਕੇ ਲਿਆਇਆ ਤੇਰਾ ਪਿਆਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਪੌਣਾਹਾਰਿਆ ਬਾਬਾ ਦੁਧਾਧਾਰੀਆ ਬਾਬਾ
ਸ਼ਾਹ੍ਤ੍ਲਾਈਆਂ ਬਾਬਾ ਧੂਣਾ ਤੈਂ ਲਾਇਆ
ਮਾਈ ਰਤਨੋ ਦੀਆਂ ਗਊਆਂ ਨੂੰ ਚਰਾਇਆ
ਦਿੱਤਾ ਸਾਰਾ ਕਰਜ਼ ਉਤਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਬੋਹੜ ਥੱਲੇ ਬਹਿ ਕੇ ਕੀਤੀ ਭਗਤੀ ਸ਼ਿਵਾ ਦੀ
ਸ਼ਿਵ ਜੀ ਤੋ ਪਾ ਲਈ ਸ਼ਕਤੀ ਉਗਾਂਹ ਦੀ
ਭਗਤਾਂ ਦੇ ਕਰਦੇ ਉਧਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਜਦੋਂ ਗਊਆਂ ਨੇ ਸਾਰੀ ਫੱਸਲਾਂ ਉਜਾੜੀਆਂ
ਖੜੀ ਕੀਤੀਆਂ ਬਾਬੇ ਹਰੀਆਂ ਤੇ ਭਰੀਆਂ
ਫੱਸਲਾਂ ਦੀ ਹੋਈ ਭਰਮਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਮਾਈ ਰਤਨੋ ਨੇ ਤੈਨੂੰ ਮੇਹਣੇ ਲਗਾਏ
ਲੱਸੀ ਤੇ ਰੋਟੀਆਂ ਤੈਂ ਪਲ ਚ ਲੌਟਾਏ
ਦੱਸੇ ਕੱਢ ਚਿਮਟਾ ਮਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਗੁਰੂ ਗੌਰ੍ਖ ਨੇ ਵੀ ਤੈਨੂੰ ਅਜਮਾਇਆ
ਮ੍ਰਿਗ੍ਸ਼ਾਲਾ ਨੂੰ ਓਹਨੇ ਅੰਬਰੋਂ ਉਡਾਇਆ
ਦਿੱਤਾ ਮਾਰ ਚਿਮਟਾ ਉਤਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ
ਗੌਰ੍ਖ ਦੇ ਚੇਲਿਆਂ ਨੂੰ ਦੁਧ ਨੇ ਰਜਾਇਆ
ਹੋਏ ਹੈਰਾਨ ਸਾਰੇ ਦੇਖ ਤੇਰੀ ਮਾਇਆ
ਗੌਰ੍ਖ ਦੀ ਹੋਈ ਜੇਹੀ ਹਾਰ ਵੇ
ਜੰਗਲਾਂ ਦੇ ਵਿਚ ਰਹਿਣ ਵਾਲਿਆ ਬਾਬਾ