ਖੜਕਣ ਟਲ-ਘਿਡਿਆਲ, ਮਇਆ ਜੀ ਤੇਰੇ ਮੰਦਿਰਾਂ ਤੇ |
ਵਜ ਰਹੇ ਸ਼ੰਖ ਵਿਨਾਲ, ਮਇਆ ਜੀ ਤੇਰੇ ਮੰਦਿਰਾਂ ਤੇ ||
ਵਜਨ ਨਗਾੜੇ ਨਾਲੇ ਵਜਨ ਸ਼ੇਹ੍ਨਾਇਆ, ਮਇਆ ਤੇਰੇ ਦਵਾਰੇ |
ਸੁਰ ਨਾਲ ਮਿਲੇ ਸੋਹਨੀ ਤਾਲ, ਮਇਆ ਜੀ ਤੇਰੇ ਮੰਦਿਰਾਂ ਤੇ ||
ਢੋਲ ਮ੍ਰਿਦੰਗ ਨਾਲੇ ਵਜ ਰਹੇ ਸ਼ੇਨੇ, ਮਇਆ ਤੇਰੇ ਦਵਾਰੇ |
ਭੇਟਾਂ ਵੀ ਗਾਇਆ ਨੇ ਕਮਾਲ, ਮਇਆ ਜੀ ਤੇਰੇ ਮੰਦਿਰਾਂ ਤੇ ||
ਸਾਉਣ ਮਹੀਨੇ ਆਉਂਦੇ ਭਗਤਾਂ ਦੇ ਚਾਲੇ, ਮਇਆ ਤੇਰੇ ਦਵਾਰੇ |
ਪਹਨ ਕੇ ਬਾਣੇ ਸੂਹੇ ਲਾਲ, ਮਇਆ ਜੀ ਤੇਰੇ ਮੰਦਿਰਾਂ ਤੇ ||