ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ

ਸ਼ੇਅਰ- ਮੈਂ ਨੀਵਾਂ ਤੇ ਮੇਰਾ ਜੋਗੀ ਉੱਚਾ, ਓ ਅਸਾਂ ਉੱਚਿਆਂ ਦੇ ਨਾਲ ਲਾਈਆਂ
         ਸਦਕੇ ਜਾਵਾਂ ਓਹਨਾ ਉੱਚਿਆਂ ਕੋਲੋਂ, ਓ ਜਿਹਨਾ ਨੀਵਿਆਂ ਨਾਲ ਨਿਭਾਈਆਂ

ਓਹ ਤਾ ਕਦੇ ਨ ਡੁਬਦੇ ਨੇ, ਜੇਹੜੇ ਸਿਧ ਜੋਗੀ ਨੇ ਤਾਰੇ
ਓਹ ਤਾ ਕਦੇ ਨ ਡੁਬਦੇ ਨੇ, ਜੇਹੜੇ ਪੌਣਾਹਾਰੀ ਨੇ ਤਾਰੇ
ਸਿਧ ਜੋਗੀ ਦੀ ਕਿਰਪਾ ਦੇ ਨਾਲ, ਪੌਣਾਹਾਰੀ ਦੀ ਕਿਰਪਾ ਦੇ ਨਾਲ
ਓਹਦੇ ਹੋ ਜਾਣ ਵਾਰੇ ਨਿਆਰੇ, ਓਹ ਤਾ ਕਦੇ ਨ ਡੁਬਦੇ ਨੇ...

ਮਾਂ ਰਤਨੋ ਦਾ ਪਾਲੀ ਭਗਤੋ, ਓਹ ਕਦੇ ਨਾ ਮੋੜੇ ਖਾਲੀ ਭਗਤੋ
ਜੱਗ ਤੇ ਸ਼ਾਨ ਨਿਰਾਲੀ ਉਸਦੀ, ਜੱਗ ਤੇ ਸ਼ਾਨ ਨਿਰਾਲੀ ਉਸਦੀ
ਓਹ ਤਾ ਵਿਗੜੇ ਕਾਜ਼ ਸਵਾਰੇ, ਓਹ ਤਾ ਕਦੇ ਨ ਡੁਬਦੇ ਨੇ...

ਸਿੰਗੀਆ ਵਾਲਾ ਸੋਹਣਾ ਜੋਗੀ, ਓ ਬਾਲਕ ਹੈ ਮਨਮੋਹਣਾ ਜੋਗੀ
ਧੂਣੇ ਵਾਲੇ ਨਾਥ ਮੇਰੇ ਦੇ, ਧੂਣੇ ਵਾਲੇ ਨਾਥ ਮੇਰੇ ਦੇ
ਲੱਖਾ ਚੋਜ਼ ਨਿਆਰੇ, ਓਹ ਤਾ ਕਦੇ ਨ ਡੁਬਦੇ ਨੇ...

ਸ਼ਾਹਤ੍ਲਾਈਆਂ ਜਿਸਦਾ ਡੇਰਾ, ਦੁਧਾਧਾਰੀ ਬਾਬਾ ਮੇਰਾ
ਪੌਣਾਹਾਰੀ ਦੀ ਕਿਰਪਾ ਦੇ ਨਾਲ, ਸਿਧ ਜੋਗੀ ਦੀ ਕਿਰਪਾ ਦੇ ਨਾਲ
ਓਹਦੇ ਹੋ ਜਾਣ ਵਾਰੇ ਨਿਆਰੇ, ਓਹ ਤਾ ਕਦੇ ਨ ਡੁਬਦੇ ਨੇ...

ਚੱਕ ਕਰਮਾ ਦਾ ਰਾਣਾ ਕਹਿੰਦਾ, ਜੋ ਜੋਗੀ ਦਾ ਬਣਕੇ ਰਹਿੰਦਾ
ਦੀਪਕ ਰੋਪੜ ਵਾਲੇ ਨੂੰ ਵੀ, ਦੀਪਕ ਰੋਪੜ ਵਾਲੇ ਨੂੰ ਵੀ
ਮਿਲ ਗਏ ਓਹਦੇ ਸਹਾਰੇ, ਓਹ ਤਾ ਕਦੇ ਨ ਡੁਬਦੇ ਨੇ...
download bhajan lyrics (1306 downloads)