ਧੂਣਾ ਤੇਰੇ ਹੀ ਨਾਮ ਦਾ ਲਾਇਆ

ਧੂਣਾ ਤੇਰੇ ਹੀ ਨਾਮ ਦਾ ਲਾਇਆ
=======================
ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,
( ਛੇਤੀ ਆਜਾ, ਪੌਣਾਹਾਰੀਆ ) ll  
*ਤੇਰੇ ਭਗਤਾਂ ਨੇ / ਤੇਰੇ ਬੱਚਿਆਂ ਨੇ,,,ਜੈ ਹੋ ll,
*ਤੇਰੇ ਭਗਤਾਂ ਨੇ, ਤੈਨੂੰ ਹੈ ਬੁਲਾਇਆ,,,
( ਛੇਤੀ ਆਜਾ, ਪੌਣਾਹਾਰੀਆ )
ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,
( ਛੇਤੀ ਆਜਾ, ਪੌਣਾਹਾਰੀਆ ) l

ਦਿਲ ਬੜਾ, ਕਰੇ ਬਾਬਾ, "ਦੀਦ ਤੇਰੀ ਪਾਉਣ ਨੂੰ" l
ਰੋਟ ਵੀ, ਬਣਾਇਆ ਅਸੀਂ, "ਭੋਗ ਤੈਨੂੰ ਲਾਉਣ ਨੂੰ" ll
*ਨਾਲ ਫ਼ੁੱਲਾਂ ਤੇਰੀ,,,ਜੈ ਹੋ lll, ਚੌਂਕੀ ਨੂੰ ਸਜਾਇਆ,,,
( ਛੇਤੀ ਆਜਾ, ਪੌਣਾਹਾਰੀਆ )
ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,
( ਛੇਤੀ ਆਜਾ, ਪੌਣਾਹਾਰੀਆ ) l

ਦੇਰੀਆਂ ਨਾ, ਕਰੋ ਆਵੋ, "ਮੋਰ ਉੱਤੇ ਚੜ੍ਹ ਕੇ" l
ਹੱਥ ਵਿੱਚ, ਆਜਾ ਬਾਬਾ "ਚਿਮਟਾ ਤੂੰ ਫੜ੍ਹ ਕੇ" ll
*ਤੇਰੇ ਨਾਮ ਵਾਲੀ,,,ਜੈ ਹੋ lll, ਮਹਿਮਾਂ ਨੂੰ ਹੈ ਗਾਇਆ,,,
( ਛੇਤੀ ਆਜਾ, ਪੌਣਾਹਾਰੀਆ )
ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,
( ਛੇਤੀ ਆਜਾ, ਪੌਣਾਹਾਰੀਆ ) l

ਦੇਵੀ ਦਾਸ, ਉੱਤੇ ਕਰੋ, "ਮੇਹਰ ਦਇਆਵਾਨ ਜੀ" l
ਚਰਨਾਂ 'ਚ, ਰਹਿਣਾ ਤੇਰੇ, "ਮੰਗੇ ਵਰਦਾਨ ਜੀ" ll
*ਟੋਨੀ ਬੰਗਿਆਂ ਦੇ,,,ਜੈ ਹੋ lll, ਨਾਮ ਨੂੰ ਧਿਆਇਆ,,,
( ਛੇਤੀ ਆਜਾ ਪੌਣਾਹਾਰੀਆ )
ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,
( ਛੇਤੀ ਆਜਾ ਪੌਣਾਹਾਰੀਆ ) l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (197 downloads)