मेरे वस न जोपगिअ वे

तुरे जांदे जोगी नु देख के निकलियाँ माँ दिया कुका,
तीर जिगर ते चल गया वे,बेठी वांग कबूतर हुका,
कोई दर्दी दिसदा न,शम शम नीर अखा चो केरे,
मेरे वस् जोगिया वे,गुस्से च आके मार ते मेहने,
कोई पाली दिसदा न,जेह्दा गौं आन चरावे,
इस बूढी माँ दे वी,बचिया आ के दर्द वंदावे,
मैं ता कमली हो गई वे,पुत्रा विच हिज़र दे तेरे,
मेरे वस् जोगिया वे...........

पूत तुर गए जिहना दे वे,रो रो अनीया हो गईया मावा,
थर रसिया मानदे ने,लोकी आते गया दिया थावा,
कोई खिसी न वेहड़े वे,मैं ता नाल जीओंदे सी तेरे
मेरे वस् जोगिया वे...........

वेहड़े विच रोनक न,सुनिया द्सदिया शाह्तालिया,
सुनी बनखंडी वे,जिथे गों ते चरिया,
ग़ुआ खाना छडिया वे,सोहनिया विच विछोड़े तेरे,
मेरे वस् जोगिया वे...........

एक तेरे बाजो वे,दिसदा जग ते घुप हनेरा,
तू ता तुर गया जंगला नु मंदा हाल हो गया मेरा,
मेरे वस् ना मनिया वे,ज़िन्दगी विच फस गई एह घेरे
मेरे वस् जोगिया वे...........



ਤੁਰੇ ਜਾਂਦੇ ਜੋਗੀ ਨੂੰ, ਦੇਖ ਕੇ ਨਿਕਲੀਆਂ ਮਾਂ ਦੀਆ ਕੂਕਾਂ
ਤੀਰ ਜਿਗਰ ਤੇ ਚੱਲ ਗਿਆ ਵੇ, ਬੈਠੀ ਵਾਂਗ ਕਬੂਤਰ ਹੂਕਾਂ
ਕੋਈ ਦਰਦੀ ਦਿਸਦਾ ਨਾ, ਛਮ ਛਮ ਨੀਰ ਅੱਖਾਂ ਚੋਂ ਕੇਰੇ
ਮੇਰੇ ਵੱਸ ਜੋਗੀਆ ਵੇ, ਗੁੱਸੇ ਚ ਆਕੇ ਮਾਰ ਤੇ ਮੇਹਣੇ
ਕੋਈ ਪਾਲੀ ਦਿਸਦਾ ਨਾ, ਜਿਹੜਾ ਗਊਆਂ ਆਣ ਚਰਾਵੇ
ਇਸ ਬੁੱਢੜੀ ਮਾਂ ਦੇ ਵੇ, ਬੱਚਿਆਂ ਆ ਕੇ ਦਰਦ ਵੰਡਾਵੇ
ਮੈਂ ਤਾਂ ਕਮਲੀ ਹੋ ਗਈ ਵੇ, ਪੁੱਤਰਾਂ ਵਿਚ ਹਿਜ਼ਰ ਦੇ ਤੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

ਪੁੱਤ ਤੁਰ ਗਏ ਜਿਹਨਾਂ ਦੇ ਵੇ, ਰੋ ਰੋ ਅੰਨ੍ਹੀਆਂ ਹੋ ਗਈਆਂ ਮਾਵਾਂ
ਧਰ ਰੱਸੀਆਂ ਮਿਣਦੇ ਨੇ, ਲੋਕੀਂ ਔਂਤ ਗਿਆ ਦੀਆਂ ਥਾਂਵਾ
ਕੋਈ ਖਿਸ਼ੀ ਨਾ ਵੇਹੜੇ ਵੇ, ਮੈਂ ਤਾਂ ਨਾਲ ਜਿਓਂਦੀ ਸੀ ਤੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

ਵੇਹੜੇ ਵਿਚ ਰੌਣਕ ਨਾ, ਸੁੰਨੀਆਂ ਦਿੱਸਦੀਆਂ ਸ਼ਾਹਤਲਾਈਆਂ
ਸੁੰਨੀ ਬਣਖੰਡੀ ਵੇ, ਜਿਥੇ ਗਊਆਂ ਤੈਂ ਚਰਾਈਆਂ
ਗਊਆਂ ਖਾਣਾ ਛੱਡਿਆ ਵੇ, ਸੋਹਣਿਆ ਵਿਚ ਵਿਛੋੜੇ ਤੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

ਇੱਕ ਤੇਰੇ ਬਾਝੋਂ ਵੇ, ਦਿੱਸਦਾ ਜੱਗ ਤੇ ਘੁੱਪ ਹਨੇਰਾ
ਤੂੰ ਤਾਂ ਤੁਰ ਗਿਆ ਜੰਗਲਾਂ ਨੂੰ, ਮੰਦਾ ਹਾਲ ਹੋ ਗਿਆ ਮੇਰਾ
ਮੇਰੇ ਵੱਸ ਨਾ ਮਾਣਿਆਂ ਵੇ, ਜਿੰਦਗੀ ਵਿਚ ਫੱਸ ਗਈ ਏ ਘੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,
download bhajan lyrics (945 downloads)