माँ ने खेल रचाया हुन मौजा ही मौजा

माँ ने खेल रचाया है हुन मौजा ही मौजा
दर ते आप बुलाया है हुन मौजा ही मौजा
असां ने उस तो जो भी मंगेया, माँ ने झोली पाया है, हुन...

सो सो वारी चरना च मत्थे अस्सी टेके जदों, हो गईया दूर ने उदासियां ।
दुनिया दी शानी महारानी दा दीदार कर खुश होयियाँ अंखियाँ प्यासियाँ ।
चरना चो वग्दी गंगा दा माँ ने अमृत पान कराया है, हुन मौजा ही मौजा ॥
शीतल मिल गयी छाया ए, हुन मौजा ही मौजा ।
मेहर दा मीह बरसाया ए, हुन मौजा ही मौजा ।

माँ ने कईयां जन्मा दे धोने हुण धो दित्ते, दित्तियाँ ए नेह्मता सारीयां ।
खुश विच्च लगदे ना धरती ते पैर मेरे, बिना खम्बो लावा मैं उडारीयाँ ।
देवी पंजमी ने दुखड़े हर के रोंदा मूह हसाया ए, हुन मौजा ही मौजा ॥
जलवा नवा दिखाया ए, हुन मौजा ही मौजा ।
कुंदन हो गयी काया ए, हुन मौजा ही मौजा ।

सूनी सूनी जिंदगी दे सूखे सूखे बाग़ विच्च मेहकियां बहारा हुण लाख माँ ।
ऐस पासे तकेया तू मेहर दीया अंखा नाल, खुली मेरी कर्मा दी आँख माँ ।
मेरे मन दे मंदिरां अन्दर डेरा माँ तू लाया ए, हुन मौजा ही मौजा ॥
सुता भाग जगाया ए, हुन मौजा ही मौजा ।
सदा लायी चरनी लाया ए, हुन मौजा ही मौजा ।

अष्ट भुजी दाती  माँ ने मेहरा दी पिटारी खोल बढ़िया सोगाता अज्ज कडियां ।
तीनों लोकां दियां सारियां ही रेहमता बचेया तो वार हुण छडीया ।
माँ ने अपनी भक्ति दा सानु पावन नशा चढ़ाया ए, हुन मौजा ही मौजा ॥
अपना नाम जपाया ए, हुन मौजा ही मौजा ।
रोम रोम हर्षाया ए, हुन मौजा ही मौजा ।
महा मयी दी माया ए, हुन मौजा ही मौजा ।
दिन खुशियाँ दा आया ए, हुन मौजा ही मौजा ।


ਮਾਂ ਨੇ ਖੇਲ ਰਚਾਇਆ ਏ, ਹੁਣ ਮੌਜਾਂ ਹੀ ਮੌਜਾਂ ll
ਦਰ ਤੇ ਆਪ ਬੁਲਾਇਆ ਏ, ਹੁਣ ਮੌਜਾਂ ਹੀ ਮੌਜਾਂ ll
ਅਸਾਂ ਨੇ ਉਸ ਤੋਂ, ਜੋ ਵੀ ਮੰਗਿਆ, ਮਾਂ ਨੇ ਝੋਲੀ ਪਾਇਆ ਏ,
ਹੁਣ ਮੌਜਾਂ ਹੀ ਮੌਜਾਂ,,,,
ਮਾਂ ਨੇ ਖੇਲ ਰਚਾਇਆ ਏ,,,,,,,,,,,,,,,,,,,,,,,,,

ਸੋ ਸੋ ਵਾਰੀ ਚਰਨਾ ਚ, ਮੱਥੇ ਅਸੀਂ ਟੇਕੇ ਜਦੋਂ, ਹੋ ਗਈਆਂ ਦੂਰ ਨੇ ਉਦਾਸੀਆਂ
ਦੁਨੀਆ ਦੀ ਸ਼ਾਹਨੀ, ਮਹਾਂਰਾਣੀ ਦਾ ਦੀਦਾਰ ਕਰ, ਖੁਸ਼ ਹੋਈਆਂ ਅੱਖੀਆਂ ਪਿਆਸੀਆਂ ll,
ਚਰਨਾ ਚੋ ਵਗਦੀ, ਗੰਗਾ ਦਾ ਮਾਂ ਨੇ, ਅਮ੍ਰਿਤ ਪਾਨ ਕਰਾਇਆ ਏ, ਹੁਣ ਮੌਜਾਂ ਹੀ ਮੌਜਾਂ,,,,
ਸ਼ੀਤਲ ਮਿਲ ਗਈ ਛਾਇਆ ਏ, ਹੁਣ ਮੌਜਾਂ ਹੀ ਮੌਜਾਂ
ਹੋ,, ਮੇਹਰ ਦਾ ਮੀਂਹ ਬਰਸਾਇਆ ਏ, ਹੁਣ ਮੌਜਾਂ ਹੀ ਮੌਜਾਂ
ਅਸਾਂ ਨੇ ਉਸ ਤੋਂ, ਜੋ ਵੀ ਮੰਗਿਆ,,,,,,,,,,,,,,,,,,,,,,,,,,,,,

ਮਾਂ ਨੇ ਕਈਆਂ ਜਨਮਾਂ ਦੇ, ਧੋਣੇ ਹੁਣ ਧੋ ਦਿੱਤੇ, ਦਿੱਤੀਆਂ ਏ, ਨੇਹਮਤਾ ਹੀ ਸਾਰੀਆਂ
ਖੁਸ਼ੀ ਵਿੱਚ ਲਗਦੇ ਨਾ, ਧਰਤੀ ਤੇ ਪੈਰ ਮੇਰੇ, ਬਿਨਾਂ ਖੰਭੋਂ, ਲਾਵਾਂ ਮੈਂ ਉਡਾਰੀਆਂ ll,
ਦੁੱਖ ਭੰਜਨੀ ਨੇ, ਦੁੱਖੜੇ ਹਰ ਕੇ, ਰੌਂਦਾ ਮੂੰਹ ਹਸਾਇਆ ਏ, ਹੁਣ ਮੌਜਾਂ ਹੀ ਮੌਜਾਂ,,,,
ਜਲਵਾ ਨਵਾਂ ਦਿਖਾਇਆ ਏ, ਹੁਣ ਮੌਜਾਂ ਹੀ ਮੌਜਾਂ
ਹੋ,, ਕੁੰਦਨ ਹੋ ਗਈ ਕਾਇਆ ਏ, ਹੁਣ ਮੌਜਾਂ ਹੀ ਮੌਜਾਂ
ਅਸਾਂ ਨੇ ਉਸ ਤੋਂ, ਜੋ ਵੀ ਮੰਗਿਆ,,,,,,,,,,,,,,,,,,,,,,,,,,,,

ਸੁੰਨੀ ਸੁੰਨੀ ਜਿੰਦਗੀ ਦੇ, ਸੁੱਕੇ ਸੁੱਕੇ ਬਾਗ ਵਿੱਚ, ਮਹਿਕੀਆਂ ਬਹਾਰਾਂ ਹੁਣ, ਲੱਖ ਮਾਂ
ਐਸ ਪਾਸੇ ਤੱਕਿਆ ਤੂੰ, ਮੇਹਰ ਦੀਆਂ ਅੱਖਾਂ ਨਾਲ, ਖੁੱਲੀ ਮੇਰੇ, ਕਰਮਾਂ ਦੀ ਅੱਖ ਮਾਂ ll,
ਮੇਰੇ ਮਨ ਦੇ, ਮੰਦਿਰਾਂ ਅੰਦਰ, ਡੇਰਾ ਮਾਂ ਤੂੰ ਲਾਇਆ ਏ, ਹੁਣ ਮੌਜਾਂ ਹੀ ਮੌਜਾਂ,,,,
ਸੁੱਤਾ ਭਾਗ ਜਗਾਇਆ ਏ, ਹੁਣ ਮੌਜਾਂ ਹੀ ਮੌਜਾਂ
ਹੋ,, ਸਦਾ ਲਈ ਚਰਨੀ ਲਾਇਆ ਏ, ਹੁਣ ਮੌਜਾਂ ਹੀ ਮੌਜਾਂ
ਅਸਾਂ ਨੇ ਉਸ ਤੋਂ, ਜੋ ਵੀ ਮੰਗਿਆ,,,,,,,,,,,,,,,,,,,,,,,,,,,,

ਅੱਛਠ-ਭੁਜੀ ਦਾਤੀ ਮਾਂ ਨੇ, ਮੇਹਰਾਂ ਦੀ ਪਟਾਰੀ ਖੋਲ, ਬੜੀਆਂ ਸੌਗਾਤਾਂ ਅੱਜ ਕੱਢੀਆਂ
ਤਿੰਨਾਂ ਲੋਕਾਂ ਦੀਆਂ, ਸਾਰੀਆਂ ਹੀ ਰਹਿਮਤਾਂ, ਬੱਚਿਆਂ ਤੋਂ, ਵਾਰ ਹੁਣ ਛੱਡੀਆਂ ll,
ਮਾਂ ਨੇ ਆਪਣੀ, ਭਗਤੀ ਦਾ ਸਾਨੂੰ, ਪਾਵਨ ਨਸ਼ਾ ਚੜ੍ਹਾਇਆ ਏ, ਹੁਣ ਮੌਜਾਂ ਹੀ ਮੌਜਾਂ,,,,
ਆਪਣਾ ਨਾਮ ਜਪਾਇਆ ਏ, ਹੁਣ ਮੌਜਾਂ ਹੀ ਮੌਜਾਂ
ਹੋ,, ਰੋਮ ਰੋਮ ਹਰਸ਼ਾਇਆ ਏ, ਹੁਣ ਮੌਜਾਂ ਹੀ ਮੌਜਾਂ
ਹੋ,, ਮਹਾਂ ਮਾਈ ਦੀ ਮਾਇਆ ਏ, ਹੁਣ ਮੌਜਾਂ ਹੀ ਮੌਜਾਂ
ਹੋ,, ਦਿਨ ਖੁਸ਼ੀਆਂ ਦਾ ਆਇਆ ਏ, ਹੁਣ ਮੌਜਾਂ ਹੀ ਮੌਜਾਂ
ਅਸਾਂ ਨੇ ਉਸ ਤੋਂ, ਜੋ ਵੀ ਮੰਗਿਆ,,,,,,,,,,,,,,,,,,,,,,,,,,,,,,,,,,
download bhajan lyrics (1318 downloads)