ਪੌਣਾਹਾਰੀ ਜੋਗੀ ਹੋ ਗਿਆ

ਰਤਨੋ ਨੀ ਸੁਣ ਰਤਨੋ, ਰਤਨੋ ਨੀ ਸੁਣ ਰਤਨੋ
ਤੇਰੀਆਂ ਗੱਲਾਂ ਦਾ ਮਾਰਿਆ, ਕਿ ਪੌਣਾਹਾਰੀ ਜੋਗੀ ਹੋ ਗਿਆ
ਜੋਗੀ ਹੋ ਗਿਆ, ਵੈਰਾਗੀ ਹੋ ਗਿਆ...

ਆਟਾ ਲੈ ਹਲਵਾਈ ਕੋਲ ਜਾਂਦੀ ਆਂ,
ਹਲਵਾਈਆ ਵੇ ਸੁਣ ਭਾਈਆ,
ਇੱਕ ਮਿੱਠਾ ਜੇਹਾ ਰੋਟ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਚਾਂਦੀ ਲੈ ਸੁਨਿਆਰੇ ਕੋਲ ਜਾਂਦੀ ਆਂ,
ਸੁਨਿਆਰਾ ਵੇ ਸੁਣ ਭਾਈਆ,
ਇੱਕ ਸੋਹਣੀ ਜੇਹੀ ਸਿੰਗੀ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਲੱਕੜੀ ਲੈ ਤਰਖਾਣ ਕੋਲ ਜਾਂਦੀ ਆਂ,
ਤਰਖਾਣਾ ਵੇ ਸੁਣ ਭਾਈਆ,
ਸੋਹਣੀ ਜੇਹੀ ਖੜਾਵਾਂ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਕੱਪੜਾ ਲੈ ਦਰਜ਼ੀ ਕੋਲ ਜਾਂਦੀ ਆਂ,
ਦਰਜ਼ੀਆਂ ਵੇ ਸੁਣ ਭਾਈਆ,
ਇੱਕ ਸੋਹਣੀ ਜੇਹੀ ਝੋਲੀ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਲੋਹਾ ਲੈ ਲੁਹਾਰ ਕੋਲ ਜਾਂਦੀ ਆਂ,
ਲੁਹਾਰਾ ਵੇ ਸੁਣ ਭਾਈਆ,
ਇੱਕ ਸੋਹਣਾ ਜੇਹਾ ਚਿਮਟਾ ਬਣਾ ਦੇ
ਕਿ ਪੌਣਾਹਾਰੀ ਜੋਗੀ ਹੋ ਗਿਆ...

download bhajan lyrics (1568 downloads)