बाबे दा दरबार मुरादां देंदा ए

पौनाहारी दा सोहना दरबार है एह
करे सजदा हर कोई औंन वाला
खाली झोलिया भरी लै जान लोकी
दुधाधारी है बरकता पाऊंन वाला

मेरे बाबे दा दरबार मुरादा देंदा ऐ,
सिद्ध जोगी दा दरबार मुरादा देंदा ऐ,
एह जोगी मोर सवार ऐहे गजब दा अतवार
मुरादा देंदा ऐ
पौन्हारी /सिद्ध जोगी दा दरबार ......

कुल दुनिया दा मालिक है एह
सबना दा प्रति पालक है एह
दिल दियां रमज़ा समझन वाला
इस श्रृष्टि दा चालक है एह
एहदी महिमा अपरमपार मुरादा दिंदा ऐ
चिमटे वाले /दुधाधारी दा दरबार....

जो वि दर ते आऊन सवाली
एथो न कोई जावे खाली
हुंदी जय जयकार चुफेरे
शोभा सचमुच बहुत निराली
करे सब दे बेड़े पार मुरादा देंदे ऐ
मेरे बाबे दा /गौआ वाले दा दरबार .....

सरहाले दा घुला कहंदा,
जो वी एहदी रजा विच रहंदा
सब दे सांझे इस रहबर तो
बिन मंगेया वड़ाईआ लेनदा
मैं वि इस दा सेवादार मुरादा देंदा ऐ,
धुनें वाले/ पाऊआ वाले दा दरबार ......

   
( ਪੌਣਾਹਾਰੀ ਦਾ, ਸੋਹਣਾ ਦਰਬਾਰ ਹੈ ਏਹ,
ਕਰੇ ਸੱਜਦਾ, ਹਰ ਕੋਈ ਆਉਣ ਵਾਲਾ l
ਖਾਲੀ ਝੋਲੀਆਂ, ਭਰੀਂ ਲੈ ਜਾਣ ਲੋਕੀਂ,
ਦੁੱਧਾਧਾਰੀ ਹੈ, ਬਰਕਤਾਂ ਪਾਉਣ ਵਾਲਾ ll )

ਮੇਰੇ ਬਾਬੇ ਦਾ ਦਰਬਾਰ, ਮੁਰਾਦਾਂ ਦੇਂਦਾ ਏ l
ਸਿੱਧ ਜੋਗੀ ਦਾ ਦਰਬਾਰ, ਮੁਰਾਦਾਂ ਦੇਂਦਾ ਏ ll
*ਏਹ ਜੋਗੀ ਮੋਰ ਸਵਾਰ, ਏਹੇ ਗਜ਼ਬ ਦਾ ਅਵਤਾਰ,
*ਮੁਰਾਦਾਂ ਦੇਂਦਾ ਏ,,,,
ਪੌਣਾਹਾਰੀ / ਸਿੱਧ ਜੋਗੀ ਦਾ ਦਰਬਾਰ,,,,,,,,,,,,,,

ਕੁੱਲ ਦੁਨੀਆਂ ਦਾ, ਮਲਿਕ ਹੈ ਏਹ,
ਸਭਨਾਂ ਦਾ, ਪ੍ਰਤਿਪਾਲਕ ਹੈ ਏਹ l
ਦਿਲ ਦੀਆਂ ਰਮਜ਼ਾਂ, ਸਮਝਣ ਵਾਲਾ,
ਇਸ ਸ੍ਰਿਸ਼ਟੀ ਦਾ, ਚਾਲਕ ਹੈ ਏਹ ll
*ਏਹਦੀ ਮਹਿਮਾ ਅਪਰੰਪਾਰ ll, *ਮੁਰਾਦਾਂ ਦੇਂਦਾ ਏ,,,,
ਚਿਮਟੇ ਵਾਲੇ/ ਦੁੱਧਾਧਾਰੀ ਦਾ ਦਰਬਾਰ,,,,,,,,,,,,,
   
ਜੋ ਵੀ ਦਰ ਤੇ, ਆਉਣ ਸਵਾਲੀ,
ਏਥੋਂ ਨਾ ਕੋਈ, ਜਾਵੇ ਖ਼ਾਲੀ l
ਹੁੰਦੀ ਜੈ, ਜੈਕਾਰ ਚੁਫ਼ੇਰੇ,
ਸ਼ੋਭਾ ਸੱਚਮੁੱਚ, ਬਹੁਤ ਨਿਰਾਲੀ ll
*ਕਰੇ, ਸਭ ਦੇ ਬੇੜੇ ਪਾਰ ll, *ਮੁਰਾਦਾਂ ਦੇਂਦਾ ਏ,,,,
ਮੇਰੇ ਬਾਬੇ ਦਾ / ਗਊਆਂ ਵਾਲੇ ਦਾ ਦਰਬਾਰ,,,,,,,,,,,,,

ਸਰਹਾਲੇ ਦਾ, ਘੁੱਲਾ ਕਹਿੰਦਾ,
ਜੋ ਵੀ ਏਹਦੀ, ਰਜ਼ਾ ਵਿੱਚ ਰਹਿੰਦਾ l
ਸਭ ਦੇ ਸਾਂਝੇ, ਇਸ ਰਹਿਬਰ ਤੋਂ,
ਬਿਨ ਮੰਗਿਆ, ਵਡਿਆਈਆਂ ਲੈਂਦਾ ll
*ਮੈਂ ਵੀ ਇਸ ਦਾ ਸੇਵਾਦਾਰ ll, *ਮੁਰਾਦਾਂ ਦੇਂਦਾ ਏ,,,,
ਧੂਣੇ ਵਾਲੇ / ਪਊਆਂ ਵਾਲੇ ਦਾ ਦਰਬਾਰ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (539 downloads)