ਜੋਗੀ ਮੇਰੇ ਨਾਲ ਨਾਲ

ਜੋਗੀ ਮੇਰੇ ਨਾਲ ਨਾਲ

( ਬਾਬਾ, ਬਾਲਕ ਜੀ ਮੇਰੇ,
ਦੇਂਦੇ, ਹਰ ਮੁਸ਼ਕਿਲ ਵਿੱਚ, ਸਾਥ ਮੇਰਾ l
ਲੋਕੀਂ, ਸੀ ਮੈਨੂੰ, ਡੋਬਣਾ ਚਾਹੁੰਦੇ,
ਦਿੱਤਾ, ਬਾਬਾ ਜੀ ਨੇ, ਤਾਰ ਬੇੜਾ )

ਕੌਣ ਕਹਿੰਦਾ ,( ਜੈ ਬਾਬੇ ਦੀ )
ਕੌਣ ਕਹਿੰਦਾ, ਮੇਰਾ ਕੋਈ, ਜੱਗ ਤੇ ਸਹਾਰਾ ਨਹੀਂ ll
ਜੋਗੀ, ਮੇਰੇ ਨਾਲ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਬਾਬਾ ਮੇਰਾ, ਮੇਰੇ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਕੌਣ ਕਹਿੰਦਾ, ਮੇਰਾ ਕੋਈ............

ਕਿਸੇ ਦਰ, ਹੋਰ ਜਾਵਾਂ, ਮੇਰੀ ਕੀ ਮਜ਼ਾਲ ਏ ll
ਮੇਰੀ, ਝੋਲੀ ਭਰਦਾ, ਜੋਗੀ ਸਿੱਧ ਨਾਥ ਏ ll
ਜੋਗੀ  ਬਾਬੇ ਬਾਝੋਂ, ਜੈ ਬਾਬੇ ਦੀ ll
ਲੋਕੋ ਸਾਡਾ, ਹੋਣਾ ਏ ਗੁਜ਼ਾਰਾ ਨਹੀਂ ll
ਜੋਗੀ, ਮੇਰੇ ਨਾਲ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਬਾਬਾ ਮੇਰਾ, ਮੇਰੇ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਕੌਣ ਕਹਿੰਦਾ, ਮੇਰਾ ਕੋਈ................F

ਬਾਬਾ ਜੀ ਦੇ, ਕੋਲ ਸੱਚੀ, ਰਹਿਮਤਾਂ ਦੀ ਖਾਨ ਏ ll
ਐਵੇ ਤਾਂ ਨੀ, ਬਾਬਾ ਜੀ ਨੂੰ, ਮੰਨਦਾ ਜਹਾਨ ਏ ll
ਓਹਦੇ ਦਰ,,,ਜੈ ਬਾਬੇ ਦੀ ll,
ਜੇਹਾ ਕੋਈ, ਜੱਗ ਤੇ ਦਵਾਰਾ ਨਹੀਂ ll
ਜੋਗੀ, ਮੇਰੇ ਨਾਲ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਬਾਬਾ ਮੇਰਾ, ਮੇਰੇ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਕੌਣ ਕਹਿੰਦਾ, ਮੇਰਾ ਕੋਈ.................F

ਸੱਚੇ ਦਿਲ, ਨਾਲ ਜੇਹੜਾ, ਜੋਗੀ ਨੂੰ ਧਿਆਉਂਦਾ ਏ ll
ਓਹਨਾਂ, ਭਗਤਾਂ ਦੇ ਘਰ, ਆਪ ਜੋਗੀ ਆਉਂਦਾ ਏ ll
ਬੱਚਿਆਂ ਭਗਤਾਂ ਦੇ, ਜੈ ਬਾਬੇ ਦੀ ll,
ਉੱਤੇ ਦੁੱਖ, ਆਉਣ ਦੇਂਦਾ ਮਾੜਾ ਨਹੀਂ ll
ਜੋਗੀ, ਮੇਰੇ ਨਾਲ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਬਾਬਾ ਮੇਰਾ, ਮੇਰੇ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਕੌਣ ਕਹਿੰਦਾ, ਮੇਰਾ ਕੋਈ..............F

ਜਾਤ ਪਾਤ, ਦਾ ਹੈ ਜੋਗੀ, ਫ਼ਰਕ ਨੀ ਰੱਖਦਾ ll
ਆਪਣਾ, ਬਣਾਵੇ ਓਹਨੂੰ, ਨਾਮ ਜੇਹੜਾ ਜੱਪਦਾ ll
ਸੋਹਣੀ / ਸੌਰਵ ਕਹਿੰਦਾ,,,ਜੈ ਬਾਬੇ ਦੀ ll,
ਜੋਗੀ ਬਾਝੋਂ, ਕੋਈ ਸਾਨੂੰ ਪਿਆਰਾ ਨਹੀਂ ll
ਜੋਗੀ, ਮੇਰੇ ਨਾਲ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਬਾਬਾ ਮੇਰਾ, ਮੇਰੇ ਨਾਲ, ਮੈਂ ਤੇ ਕੱਲਾ ਕਾਹਰਾ ਨਹੀਂ l
ਕੌਣ ਕਹਿੰਦਾ, ਮੇਰਾ ਕੋਈ.............F

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (220 downloads)