मेरे साहेब दे रंग न्यारे

ੴ ਸਤਿ ਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ l
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥

ਬੇੜਾ ਪਾਰ ਲੰਘਾ ਲੈ ਤੂੰ,
ਬੰਦਿਆ ਸਤਿਗੁਰਾਂ ਦੇ ਲੜ੍ਹ ਲੱਗ ਕੇ,
ਕੁਛ 'ਨਾਲ ਨਾ ਜਾਣਾ ਏ ll,
ਸਭ ਕੁਝ, ਰਹਿ ਜਾਣਾ ਏ ਜੱਗ ਤੇ ll

ਏਹ ਭੁੱਲਾਂ ਬਖਸ਼ ਦਿੰਦੇ, ਬਖ਼ਸ਼ਣਹਾਰੇ ਬਖ਼ਸ਼ਣਹਾਰੇ,
ਮੈਂ ਬਲਿਹਾਰੇ,,,
ਮੇਰੇ ਸਾਹਿਬ ਦੇ, ਰੰਗ ਨਿਆਰੇ ਰੰਗ ਨਿਆਰੇ,
ਮੈਂ ਜਾਵਾਂ ਵਾਰੇ l
ਜੀ, ਮੇਰੇ ਮਲਿਕ ਦੇ, ਰੰਗ ਨਿਆਰੇ ਰੰਗ ਨਿਆਰੇ,
ਮੈਂ ਜਾਵਾਂ ਵਾਰੇ,,,

ਸਤਿਨਾਮ ਸਤਿਨਾਮ ਜੀ,
ਜਪ ਲੈ, ਵਾਹਿਗੁਰੂ ਵਾਹਿਗੁਰੂ ਜੀ ll

ਦਾਤਾ ਸਭ ਨੂੰ ਹੀ ਜਾਣੇ, ਕੋਈ ਰਾਜਾ ਕੋਈ ਭਿਖਾਰੀ l
ਓਹੋ ਆਪ ਹੀ ਤਾਂ ਹੈ, ਸਾਰੇ "ਜੱਗ ਦਾ ਲਿਖ਼ਾਰੀ" l
ਤਾਂਹੀ ਆਪ ਜਰ ਦਾ ਏ, ਪਾਰ ਉਤਾਰੇ ਪਾਰ ਉਤਾਰੇ,
ਮੈਂ ਜਾਵਾਂ ਵਾਰੇ,,,

ਮੇਰੇ ਸਾਹਿਬ ਦੇ, ਰੰਗ ਨਿਆਰੇ ਰੰਗ ਨਿਆਰੇ,
ਮੈਂ ਜਾਵਾਂ ਵਾਰੇ l
ਜੀ, ਮੇਰੇ ਮਲਿਕ ਦੇ, ਰੰਗ ਨਿਆਰੇ ਰੰਗ ਨਿਆਰੇ,
ਮੈਂ ਜਾਵਾਂ ਵਾਰੇ,,,

ਸਤਿਨਾਮ ਸਤਿਨਾਮ ਜੀ,
ਜਪ ਲੈ, ਵਾਹਿਗੁਰੂ ਵਾਹਿਗੁਰੂ ਜੀ ll

ਕੀ ਕੀ ਕਰ ਜਾਵਾਂ ਦੱਸੋ, ਸਾਹਿਬ ਦੀ ਵਡਿਆਈ l
ਜਿਹਨੇ ਕੱਖਾਂ ਦੀ ਕਮਾਈ ਵਿੱਚ, "ਬਰਕਤ ਪਾਈ" l
ਹੱਥ ਫੜ੍ਹਕੇ ਦੱਸਦੇ ਨੇ, ਜੀ ਆਪ ਕਿਨਾਰੇ ਆਪ ਕਿਨਾਰੇ,
ਮੈਂ ਬਲਿਹਾਰੇ,,,

ਮੇਰੇ ਸਾਹਿਬ ਦੇ, ਰੰਗ ਨਿਆਰੇ ਰੰਗ ਨਿਆਰੇ,
ਮੈਂ ਜਾਵਾਂ ਵਾਰੇ l
ਜੀ, ਮੇਰੇ ਮਲਿਕ ਦੇ, ਰੰਗ ਨਿਆਰੇ ਰੰਗ ਨਿਆਰੇ,
ਮੈਂ ਜਾਵਾਂ ਵਾਰੇ,,,

ਸਤਿਨਾਮ ਸਤਿਨਾਮ ਜੀ,
ਜਪ ਲੈ, ਵਾਹਿਗੁਰੂ ਵਾਹਿਗੁਰੂ ਜੀ llll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (482 downloads)