ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ l
*ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ l
ਤੂੰ ਜਦ ਵੀ, ਬੁਲਾਇਆ ਸਾਨੂੰ ਮਾਈਏ* l
ਦਾਤੀਏ, ਝੋਲੀਆਂ ਭਰਕੇ ਜਾਈਏ* l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll
ਤੇਰੇ ਦਰ ਦੀ ਧੂੜ ਅਸਾਂ ਮਾਂਏਂ, "ਜਦੋਂ ਮੱਥੇ ਤੇ ਲਾਈ" l
ਸਾਡੀ ਸੁੱਤੀ ਹੋਈ ਤਕਦੀਰ, "ਜਾਗ ਪਈ ਵੈਸ਼ਣੋਂ ਮਾਈ" ll
ਅਸੀਂ, ਕਿਓਂ ਨਾ ਖੁਸ਼ੀ ਮਨਾਈਏ* l
ਦਾਤੀਏ, ਝੋਲੀਆਂ ਭਰਕੇ ਜਾਈਏ* l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll
ਤੇਰੇ ਦਰਸ਼ਨ ਨੂੰ ਮਹਾਂਰਾਣੀ, "ਜਦੋਂ ਜੀ ਕਰਦਾ ਮੇਰਾ" l
ਮੈਨੂੰ ਓਸੇ ਵੇਲੇ ਮਿਲ ਜਾਂਦਾ, "ਦਾਤੀਏ ਦਰਸ਼ਨ ਤੇਰਾ" ll
ਅਸੀਂ, ਦੌੜੇ ਦੌੜੇ ਆਈਏ* l
ਦਾਤੀਏ, ਝੋਲੀਆਂ ਭਰਕੇ ਜਾਈਏ* l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll
ਸਾਨੂੰ ਇੱਕ ਪਲ ਵੀ ਨਾ, ਦੂਰ ਕਰੀਂ "ਅੱਖੀਆਂ ਤੋਂ ਰਾਣੀ" l
ਅਸੀਂ ਕੱਖਾਂ ਵਾਂਗੂ ਰੁਲ੍ਹ ਜਾਵਾਂਗੇ, "ਮਾਂ ਆਦਿ ਭਵਾਨੀ" ll
ਅਸੀਂ, ਰੋ ਰੋ ਤਰਲੇ ਪਾਈਏ* l
ਦਾਤੀਏ, ਝੋਲੀਆਂ ਭਰਕੇ ਜਾਈਏ* l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll
ਤੇਰੇ ਭਰੇ ਰਹਿਣ ਭੰਡਾਰੇ, "ਸਾਡੀ ਵੀ ਝੋਲੀ ਭਰਦੇ" l
ਐ ਜਗਦੰਬੇ ਮਹਾਂਰਾਣੀ, "ਤੂੰ ਸਭ ਤੇ ਕਿਰਪਾ ਕਰਦੇ" ll
ਅਸੀਂ, ਚੰਚਲ ਭੇਟਾਂ ਗਾਈਏ* l
ਦਾਤੀਏ, ਝੋਲੀਆਂ ਭਰਕੇ ਜਾਈਏ* l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ