आनंद ही आनंद है बाबा

आनंद ही आनंद है, आनंद ही आनंद,
बाबा जी दी किरपा नाल, बड़ा ही आनंद।।
तर जांदा ओहिओ, जेहनु चढ़े जोगी रंग,
आनंद ही आनंद है.....

दुःख ते कलेश जोगी, जड़ तो मुकावे,
झोलियाँ सूखा दे नाल, भरदा ही जावे,
उडदे हां अंबरा च, उड्डे जीवे पतंग,
आनंद ही आनंद है.....

पुत्ता दियां दातां देवे, माया दे खजाने,
हो गए हैरान, जो सी मारदे ने ताहने,
मेरियां नसीबा वाली, जोगी हथ तंदा,
आनंद ही आनंद है.....

मिल गया जोगी दरों, जो सी मुहों मंगया,
तन मन ताहिओ, ओहदे नाम विच रंगिया,
खुल गए नसीबा वाले, ताले सी जो बंद,
आनंद ही आनंद है.....

कण कण पत्ते पत्ते, विच जोगी वसदा,
आखे लखविंदर ता रूप जोगी रब्ब दा,
मस्ती च नच्चे गा के मदन आनंद,
आनंद ही आनंद है.....



ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ,
ਬਾਬਾ ਜੀ ਦੀ ਕ੍ਰਿਪਾ ਨਾਲ, ਬੜਾ ਹੀ ਆਨੰਦ ll
ਤਰ ਜਾਂਦਾ ਓਹੀਓ, ਜੇਹਨੂੰ ਚੜ੍ਹੇ ਜੋਗੀ ਰੰਗ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਦੁੱਖ ਤੇ ਕਲੇਸ਼ ਜੋਗੀ, ਜੜ੍ਹ ਤੋਂ ਮੁਕਾਵੇ,
"ਝੋਲੀਆਂ ਸੁੱਖਾਂ ਦੇ ਨਾਲ, ਭਰਦਾ ਹੀ ਜਾਵੇ" ll
ਉੱਡਦੇ ਹਾਂ ਅੰਬਰਾਂ 'ਚ, ਉੱਡੇ ਜਿਓਂ ਪਤੰਗ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਪੁੱਤਾਂ ਦੀਆਂ ਦਾਤਾਂ ਦੇਵੇ, ਮਾਇਆ ਦੇ ਖਜ਼ਾਨੇ,
"ਹੋ ਗਏ ਹੈਰਾਨ, ਜੋ ਸੀ ਮਾਰਦੇ ਨੇ ਤਾਹਨੇ" ll
ਮੇਰੀਆਂ ਨਸੀਬਾਂ ਵਾਲੀ, ਜੋਗੀ ਹੱਥ ਤੰਦ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਮਿਲ ਗਿਆ ਜੋਗੀ ਦਰੋਂ, ਜੋ ਸੀ ਮੂੰਹੋਂ ਮੰਗਿਆ,
"ਤਨ ਮਨ ਤਾਹੀਓਂ, ਓਹਦੇ ਨਾਮ ਵਿੱਚ ਰੰਗਿਆ" ll
ਖੁੱਲ ਗਏ ਨਸੀਬਾਂ ਵਾਲੇ, ਤਾਲੇ ਸੀ ਜੋ ਬੰਦ*,,,  
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਕਣ ਕਣ ਪੱਤੇ ਪੱਤੇ, ਵਿੱਚ ਜੋਗੀ ਵੱਸਦਾ,  
"ਆਖੇ ਲਖਵਿੰਦਰ ਤਾਂ, ਰੂਪ ਜੋਗੀ ਰੱਬ ਦਾ" ll
ਮਸਤੀ 'ਚ ਨੱਚੇ, ਗਾ ਕੇ ਮਦਨ ਆਨੰਦ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਅਪਲੋਡਰ-ਅਨਿਲਰਾਮੂਰਤੀਭੋਪਾਲ

download bhajan lyrics (472 downloads)