ਮੇਰੇ, ਗੁਫ਼ਾ ਵਾਲੇ ਬਾਬਾ ਜੀ, ਬੇੜਾ ਪਾਰ ਕਰੋ, ਮੇਰਾ ਆ ਕੇ ll
ਮੈਨੂੰ, ਚਰਣੀ ਲਗਾਵੋ ਜੀ, ਦੁੱਖ ਦੂਰ ਕਰੋ, ਮੇਰਾ ਆ ਕੇ ll
ਤੇਰੇ ਦੇਖੇ ਬਿਨਾਂ ਬਾਬਾ, ਰਹਿੰਦੀਆਂ ਨਾ ਅੱਖੀਆਂ l
ਲੱਖਾਂ ਮੈਂ ਦਿਲਾਸੇ ਦਿੱਤੇ, ਰਹਿੰਦੀਆਂ ਨਾ ਡੱਕੀਆਂ ll
ਰਹਿੰਦੀਆਂ ਨਾ ਡੱਕੀਆਂ ਵੇ, ਰਹਿੰਦੀਆਂ ਨਾ ਡੱਕੀਆਂ,,,
ਮੇਰੇ, ਗੁਫ਼ਾ ਵਾਲੇ ਬਾਬਾ ਜੀ,,,,,,,,,,,,,,,,,,,,,,,F
ਜੀ ਆਵੋ ਆਵੋ, ਦਰਸ਼ ਦਿਖਾਵੋ l
ਦਰਸ਼ ਦਿਖਾ ਕੇ ਸਾਨੂੰ, ਪਾਰ ਲੰਘਾਵੋ ll
ਪਾਰ ਲੰਘਾਵੋ, ਸਾਨੂੰ ਪਾਰ ਲੰਘਾਵੋ,,,
ਮੇਰੇ, ਗੁਫ਼ਾ ਵਾਲੇ ਬਾਬਾ ਜੀ,,,,,,,,,,,,,,,,,,,,,,,F
ਝੂਠ ਤੇ ਤੂਫ਼ਾਨ ਦੀਆਂ, ਸਭ ਏਥੇ ਹੱਟੀਆਂ l
ਬੇਈਮਾਨੀ ਪਾਪ ਦੀਆਂ, ਖੱਟ ਰਹੇ ਖੱਟੀਆਂ ll
ਖੱਟ ਰਹੇ ਖੱਟੀਆਂ ਵੇ, ਖੱਟ ਰਹੇ ਖੱਟੀਆਂ,,,
ਮੇਰੇ, ਗੁਫ਼ਾ ਵਾਲੇ ਬਾਬਾ ਜੀ,,,,,,,,,,,,,,,,,,,,,,,F
ਇਸ ਜੱਗ ਵੱਲਿਓਂ, ਦਿਲ ਮੇਰਾ ਦੁਖੀ ਆ l
ਨਾਮ ਤੋਂ ਵਗੈਰ, ਤੇਰੇ ਦੱਸ ਕੌਣ ਸੁਖੀ ਆ ll
ਵੇ ਪੌਣਾਹਾਰੀਆ, ਵੇ ਦੁੱਧਾਧਾਰੀਆ,,,
ਮੇਰੇ, ਗੁਫ਼ਾ ਵਾਲੇ ਬਾਬਾ ਜੀ,,,,,,,,,,,,,,,,,,,,,,,F
ਤੇਰੇ ਬਿਨਾਂ ਬਾਬਾ ਅੱਜ, ਸੁੰਨ੍ਹੀਆਂ ਤਲਾਈਆਂ l
ਸੁੰਨ੍ਹੀਆਂ ਤਲਾਈਆਂ ਜਿੱਥੇ, ਗਊਆਂ ਤੈਂ ਚਰਾਈਆਂ ll
ਗਊਆਂ ਤੈਂ ਚਰਾਈਆਂ ਬਾਬਾ, ਗਊਆਂ ਤੈਂ ਚਰਾਈਆਂ,,,
ਮੇਰੇ, ਗੁਫ਼ਾ ਵਾਲੇ ਬਾਬਾ ਜੀ,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ