सारी दुनियां नू बाबा जी ने तारिया

सारी दुनियां नू बाबा जी ने तारिया,
मीठे मीठे बोल बोलके,
वीर बैना नू मावा नू दित्ते लाल आ,
मीठे मीठे बोल बोलके,
सारी दुनियां नू.....

हथ विच चिमटा पऊए पैरी,
सीस ते चमकन जटा सुनहरी,
जोगिया वाली रमज है गहरी,
थर थर दुरो कंबन वैरी,
सारे भगता दा कारज सवारिया,
मीठे मीठे बोल बोलके,
सारी दुनियां नू.....

छोटी उम्र दा बालक सोहना,
बालक सोहना है मनमोहना,
उसदे वरगा इस दुनिया ते,
ना कोई हैगा ना कोई होना,
आपने बच्चियां नू देंदा ओ प्यार आ,
मीठे मीठे बोल बोलके,
सारी दुनियां नू.....

भरथरी उसनु लबन आये,
बाबा जी ने कोल बिठाये,
इकठिया ने सी नाम ध्याये,
सोहनी पट्टी वाला गाये,
जोगी उसदा भी जीवन सुधारिया,
मीठे मीठे बोल बोलके,
सारी दुनियां नू.....



ਸਾਰੀ, ਦੁਨੀਆਂ ਨੂੰ, ਬਾਬਾ ਜੀ ਨੇ ਤਾਰਿਆ,
ਮਿੱਠੇ ਮਿੱਠੇ, ਬੋਲ ਬੋਲ ਕੇ ll
ਵੀਰ, ਭੈਣਾਂ ਨੂੰ ਮਾਵਾਂ ਨੂੰ, ਦਿੱਤੇ ਲਾਲ ਆ,
ਮਿੱਠੇ ਮਿੱਠੇ, ਬੋਲ ਬੋਲ ਕੇ ll
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਹੱਥ ਵਿੱਚ ਚਿਮਟਾ, ਪਊਏ ਪੈਰੀਂ,
"ਸੀਸ ਤੇ ਚਮਕਣ, ਜਟਾ ਸੁਨਹਿਰੀ" l
ਜੋਗੀਆ ਵਾਲੀ, ਰਮਜ਼ ਹੈ ਗਹਿਰੀ,
"ਥਰ ਥਰ ਦੂਰੋਂ, ਕੰਬਣ ਵੈਰੀ" ll
ਸਾਰੇ, ਭਗਤਾਂ ਦਾ, ਕਾਰਜ ਸੰਵਾਰਿਆ,
ਮਿੱਠੇ ਮਿੱਠੇ, ਬੋਲ ਬੋਲ ਕੇ,,,
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਛੋਟੀ ਉਮਰ ਦਾ, ਬਾਲਕ ਸੋਹਣਾ,
"ਬਾਲਕ ਸੋਹਣਾ, ਹੈ ਮਨਮੋਹਣਾ" l
ਉਸਦੇ ਵਰਗਾ, ਇਸ ਦੁਨੀਆਂ ਤੇ,
"ਨਾ ਕੋਈ ਹੈਗਾ, ਨਾ ਕੋਈ ਹੋਣਾ" ll
ਆਪਣੇ, ਬੱਚਿਆਂ ਨੂੰ, ਦੇਦਾਂ ਓਹ ਪਿਆਰ ਆ,
ਮਿੱਠੇ ਮਿੱਠੇ, ਬੋਲ ਬੋਲ ਕੇ,,,
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਭਰਥਰੀ ਉਸਨੂੰ, ਲੱਭਣ ਆਏ,
"ਬਾਬਾ ਜੀ ਨੇ, ਕੋਲ ਬਿਠਾਏ" l
ਇਕੱਠਿਆਂ ਨੇ ਸੀ, ਨਾਮ ਧਿਆਏ,
"ਸੋਹਣੀ, ਪੱਟੀ ਵਾਲਾ ਗਾਏ" ll
ਜੋਗੀ, ਉਸਦਾ ਵੀ, ਜਨਮ ਸੁਧਾਰਿਆ,
ਮਿੱਠੇ ਮਿੱਠੇ, ਬੋਲ ਬੋਲ ਕੇ,,,
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (433 downloads)