ਭਾਗਾਂ/ਕਰਮਾਂ ਵਾਲਿਆਂ ਨੂੰ, ਲੋਹੜੀ ਦਾ ਦਿਨ ਆਇਆ ll
ਮੁੰਡੇ ਕੁੜੀਆਂ ਬੰਨ੍ਹ ਬੰਨ੍ਹ ਟੋਲੇ, ਲੋਹੜੀ ਮੰਗਣ ਆਉਂਦੇ l
ਸੁੰਦਰ ਮੁੰਦਰੀਏ ਹੋ ਹੋ ਕਹਿ ਕੇ, ਗੀਤ ਲੋਹੜੀ ਦੇ ਗਾਉਂਦੇ ll
*ਸਭ ਨੇ ਗਾਏ ਗੀਤ ਲੋਹੜੀ ਦੇ, ਗੁੱਸਾ ਗਿਲਾ ਭੁਲਾਇਆ,,,
ਭਾਗਾਂ/ਕਰਮਾਂ ਵਾਲਿਆਂ ਨੂੰ,,,,,,,,,,,,,,,,,,,,,,,,,,
ਵੀਰਾਂ ਦੇ ਘਰ ਪੁੱਤਰ ਜੰਮਣ, ਭੈਣਾਂ ਖੁਸ਼ੀ ਮਨਾਵਣ l
ਮਾਮੇ ਮਾਸੜ ਚਾਚੇ ਤਾਏ, ਰਲਮਿਲ ਭੰਗੜਾ ਪਾਵਣ ll
*ਦਾਦਾ ਦਾਦੀ ਨਾਨਾ ਨਾਨੀ ਨੇ, ਰੱਬ ਦਾ ਸ਼ੁਕਰ ਮਨਾਇਆ
ਭਾਗਾਂ/ਕਰਮਾਂ ਵਾਲਿਆਂ ਨੂੰ,,,,,,,,,,,,,,,,,,,,,,,,,,
ਧੂਣੀ ਲਾਈ ਵੇਹੜੇ ਦੇ ਵਿੱਚ, ਸਭ ਨੇ ਇੱਕਠੇ ਹੋ ਕੇ l
ਸਭ ਨੂੰ ਦੇਵੀਂ ਪੁੱਤਰ ਮਾਲਕਾ, ਹਰ ਕੋਈ ਕਹੇ ਖਲੋ ਕੇ ll
ਲੱਡੂ ਰੇਵੜੀਆਂ ਵੰਡਣ ਖੁਸ਼ੀ ਵਿੱਚ, ਮਾਲਿਕ ਦਾ ਜਸ ਗਾਇਆ,,,
ਭਾਗਾਂ/ਕਰਮਾਂ ਵਾਲਿਆਂ ਨੂੰ,,,,,,,,,,,,,,,,,,,,,,,,,,
ਧੀ ਹੋਵੇ ਜਾਂ ਪੁੱਤਰ ਹੋਵੇ, ਕਰੋ ਫ਼ਰਕ ਨਾ ਕੋਈ l
ਖੁਸ਼ੀਆਂ ਦੇ ਨਾਲ ਵੰਡੋ ਲੋਹੜੀ, ਦਾਸ ਦੀ ਏਹ ਅਰਜ਼ੋਈ ll
*ਵੀਰ ਅਮਰੇ ਨੇ ਸਭ ਨੂੰ ਗਾ ਕੇ, ਬਿਲਕੁੱਲ ਸੱਚ ਸੁਣਾਇਆ,,,
ਭਾਗਾਂ/ਕਰਮਾਂ ਵਾਲਿਆਂ ਨੂੰ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ