( *ਜ਼ੋਰਾਵਰ ਤੇ ਫਤਹਿ ਸਿੰਘ, ਦਸ਼ਮੇਸ਼ ਦੇ ਰਾਜ ਦੁਲਾਰੇ,
ਦਾਦੀ ਆਪ ਬਿਠਾਵਣ ਤੁਰ ਪਈ, ਲਾੜ੍ਹੀ ਮੌਤ ਦੇ ਖਾਰੇ l
*ਕੈਦੋਂ ਵਤਨ ਛੁਡਾਇਆ ਜਿਸਨੇ, ਕੈਦ ਕਿਲੇ ਵਿੱਚ ਹੋਈ,
ਅਰਸ਼ੋਂ ਲੈਣ ਫਰਿਸ਼ਤੇ ਆਏ, ਓਹਦੇ ਕਦਮਾਂ ਦੀ ਖੁਸ਼ਬੋਈ ll )
ਮਾਤਾ ਗੁਜ਼ਰੀ, ਕੋਲ ਦੋ ਹੀਰੇ,
ਪਏ ਖੋਹਣ ਨੂੰ, ਫਿਰਨ ਬੇ ਪੀਰੇ,
ਓਹਨੂੰ ਇਤਨਾ, ਫਿਕਰ ਬੱਸ ਖਾਏ,
*ਲੱਗ ਦਾਗ਼ ਨਾ, ਧਰਮ ਨੂੰ ਜਾਏ xll
^ਮਾਤਾ ਸੀ ਮਹਾਨ, ਮਹਿਮਾ ਦੱਸੀਏ ਕੀ ਉਸਦੀ,
ਵਾਰੀ ਵਾਰੀ ਲਾਲਾਂ ਦੀਆਂ, ਪਿੱਠਾਂ ਨੂੰ ਪਲੋਸਦੀ ll
ਕਦੇ ਵੇਖੇ ਛੋਟੜੇ ਨੂੰ, ਕਦੇ ਵੇਖੇ ਵੱਡੜੇ ਨੂੰ ll,
ਮੁਖ ਚੁੰਮੇ, ਤੇ ਇੰਝ ਫੁਰਮਾਏ,,,
*ਲੱਗ ਦਾਗ਼ ਨਾ, ਧਰਮ ਨੂੰ ਜਾਏ xll
^ਸੂਬੇ ਦੀ ਕਚਹਿਰੀ ਜਾ ਕੇ, ਗੁਰੂ ਫ਼ਤੇਹ ਬੋਲਿਓ,
ਡੋਲ ਜਾਏ ਸੁਮੇਰ ਸਾਰਾ, ਤੁਸੀਂ ਨਾ ਜੇ ਡੋਲਿਓ ll
ਦਾਦੇ ਵਾਂਗੂ ਝੱਲਿਓ, ਤਸੀਹੇ ਜਿੰਦ ਜਾਨ ਉੱਤੇ ll,
ਮਾਤਾ ਜਾਂਦਿਆਂ ਨੂੰ, ਗੱਲ ਨਾਲ ਲਾਏ,,,
*ਲੱਗ ਦਾਗ਼ ਨਾ, ਧਰਮ ਨੂੰ ਜਾਏ xll
^ਪਹਿਲਾਂ ਸੀ ਸ਼ਹੀਦ ਹਾਏ, ਅਜੀਤ ਤੇ ਜੁਝਾਰ ਹੋਏ,
ਆਪਣੇ ਧਰਮ ਉੱਤੋਂ, ਹੱਸ ਕੇ ਨਿਸਾਰ ਹੋਏ ll
ਏਹੀ ਮੇਰੇ ਲਾਲ ਦੀ, ਨਿਸ਼ਾਨੀ ਇੱਕ ਆਖ਼ਿਰੀ ਸੀ ll,
ਹੋਣਾ ਏਹਨਾਂ ਨੇ ਵੀ, ਕੱਲ ਨੂੰ ਪਰਾਏ,,,
*ਲੱਗ ਦਾਗ਼ ਨਾ, ਧਰਮ ਨੂੰ ਜਾਏ xll
^ਸੁਬਹ ਹੋਈ ਲਾਲਾਂ ਨੂੰ, ਜ਼ਲਾਦ ਲੈਣ ਆ ਗਿਆ,
ਸਾਰੀ ਸਰਹਿੰਦ ਤੇ, ਹਨ੍ਹੇਰਾ ਜੇਹਾ ਛਾ ਗਿਆ ll
ਮਾਤਾ ਜੀ ਦੇ ਚੇਹਰੇ ਤੇ, ਇਲਾਹੀ ਨੂਰ ਜਾਪਦਾ ਸੀ ll,
ਓਹੋ ਜਾਂਦਿਆਂ ਨੂੰ, ਇੰਝ ਸਮਝਾਏ,,,
*ਲੱਗ ਦਾਗ਼ ਨਾ ਧਰਮ ਨੂੰ ਜਾਏ xll
ਅਪਲੋਡਰ- ਅਨਿਲਰਾਮੂਰਤੀਭੋਪਾਲ