तेरे हथ विच डोर दातिए

ਤੇਰੇ ਹੱਥ ਵਿੱਚ ਡੋਰ ਦਾਤੀਏ, ਤੇਰੇ ਹੱਥ ਵਿੱਚ ਡੋਰ ll
ਮੁਸ਼ਕਿਲ ਦੇ ਇਸ, ਸਮੇਂ ਦੇ ਅੰਦਰ* ll
ਦਿੱਸਦਾ ਨਾ ਕੋਈ ਹੋਰ,,,
ਤੇਰੇ ਹੱਥ ਵਿੱਚ ਡੋਰ ਦਾਤੀਏ,,,,,,,,,,,,,,,,,,,,,,,,,,

^ਏਹ ਦੁਨੀਆਂ ਪਈ ਕੁਰਲਾਵੇ, ਕੋਈ ਰਾਹ ਨਜ਼ਰ ਨਾ ਆਵੇ l
ਫ਼ੈਲ ਰਹੀ ਇਸ, ਮਹਾਂਮਾਰੀ ਤੇ* ll
ਚੱਲਦਾ ਨਾ ਕੋਈ ਜ਼ੋਰ,,,
ਤੇਰੇ ਹੱਥ ਵਿੱਚ ਡੋਰ ਦਾਤੀਏ,,,,,,,,,,,,,,,,,,,,,,,,,,

^ਕੋਈ ਨਾ ਭੁੱਖਾ ਪਿਆਸਾ ਸੋਵੇ, ਬਿਨ ਮਾਂ ਦੇ ਨਾ ਬੱਚਾ ਰੋਵੇ ll
ਪੁਕਾਰ ਰਹੀ ਹੈ, ਦੁਨੀਆਂ ਸਾਰੀ* ll
ਕਰ ਲੈ ਇਸ ਤੇ ਗੌਰ,,,
ਤੇਰੇ ਹੱਥ ਵਿੱਚ ਡੋਰ ਦਾਤੀਏ,,,,,,,,,,,,,,,,,,,,,,,,,,

^ਦੁਨੀਆਂ ਤੇ ਜੋ ਬਿਪਤਾ ਆਈ, ਦੂਰ ਕਰੋ ਜਗਦੰਬੇ ਮਾਈ ll
ਸੁੱਖ ਸ਼ਾਂਤੀ, ਕਰਦੇ ਮਈਆ* ll
ਕਹਿੰਦੇ ਆਂ ਹੱਥ ਜੋੜ,,,
ਤੇਰੇ ਹੱਥ ਵਿੱਚ ਡੋਰ ਦਾਤੀਏ,,,,,,,,,,,,,,,,,,,,,,,,,,

^ਦਾਸ ਤੇਰਾ ਮਾਂ ਦਰ ਤੇ ਗਾਵੇ, ਦੁਨੀਆਂ ਦੇ ਮਾਂ ਦੁੱਖ ਮਿਟਾ ਦੇ ll
ਕਰ ਕਿਰਪਾ ਤੂੰ, ਮੇਹਰਾਂਵਾਲੀਏ / ਸ਼ੇਰਾਂਵਾਲੀਏ * ll
ਦਵਾਰ ਦਇਆ ਦੇ ਖੋਲ੍ਹ,,,
ਤੇਰੇ ਹੱਥ ਵਿੱਚ ਡੋਰ ਦਾਤੀਏ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (432 downloads)