किते मिल जावे पौणाहारी कल्ला

ਕਿਤੇ ਮਿਲ ਜਾਵੇ, ਪੌਣਾਹਾਰੀ ਕੱਲ੍ਹਾ,
ਮੈਂ, ਫੜ੍ਹ ਲਵਾਂ ਪੱਲਾ,
ਤੇ ਰੋ ਰੋ ਸੁਣਾਵਾਂ ਬੀਤੀਆਂ ll
( ਮੈਂ ਰੋ ਰੋ ਸੁਣਾਵਾਂ ਬੀਤੀਆਂ )

ਸਤਿਸੰਗ ਦੇ ਵਿੱਚ, "ਮਨ ਨਹੀਓਂ ਲੱਗਦਾ"
ਹਰ ਵੇਲੇ ਮਨ, "ਬਾਹਰ ਨੂੰ ਭੱਜਦਾ" ll
ਹੈ ਤੂੰਹੀਓਂ ਮੇਰਾ, ਰਾਮ ਤੇ ਅੱਲ੍ਹਾਹ,
ਮੈਂ, ਫੜ੍ਹ ਲਵਾਂ ਪੱਲਾ,
ਤੇ ਰੋ ਰੋ ਸੁਣਾਵਾਂ ਬੀਤੀਆਂ,,,
( ਮੈਂ ਰੋ ਰੋ ਸੁਣਾਵਾਂ ਬੀਤੀਆਂ )
ਕਿਤੇ ਮਿਲ ਜਾਵੇ ,,,,,,,,,,,,,,,,,,,,,

ਤੇਰੇ ਵਗ਼ੈਰ ਬਾਬਾ, "ਦਿਲ ਨਹੀਂਓਂ ਲੱਗਦਾ" l
ਛੰਮ ਛੰਮ ਅੱਖੀਆਂ ਚੋਂ, "ਨੀਰ ਪਿਆ ਵੱਗਦਾ" ll
ਜੇ ਤੂੰ ਸੁਣ ਲਵੇਂ, ਦਿਲ ਦੀਆਂ ਗੱਲਾਂ,
ਮੈਂ, ਫੜ੍ਹ ਲਵਾਂ ਪੱਲਾ,
ਤੇ ਰੋ ਰੋ ਸੁਣਾਵਾਂ ਬੀਤੀਆਂ,,,
( ਮੈਂ ਰੋ ਰੋ ਸੁਣਾਵਾਂ ਬੀਤੀਆਂ )
ਕਿਤੇ ਮਿਲ ਜਾਵੇ ,,,,,,,,,,,,,,,,,,,,,

ਕੈਲਾਸ਼ ਨਾਥ ਦੇ, "ਸਤਿਗੁਰੂ ਸਵਾਮੀ" ll
ਪੌਣਾ,,,ਹਾਰੀ, "ਅੰਤਰਯਾਮੀ" ll
ਮੈਂ ਕਰ ਲਵਾਂ, ਰੱਜ ਰੱਜ ਗੱਲਾਂ,
ਮੈਂ ਫੜ੍ਹ ਲਵਾਂ ਪੱਲਾ,
ਤੇ ਰੋ ਰੋ ਸੁਣਾਵਾਂ ਬੀਤੀਆਂ,,,
( ਮੈਂ ਰੋ ਰੋ ਸੁਣਾਵਾਂ ਬੀਤੀਆਂ )
ਕਿਤੇ ਮਿਲ ਜਾਵੇ ,,,,,,,,,,,,,,,,,,,,,

ਅਪਲੋਡਰ- ਅਨਿਰਾਮੂਰਤੀਭੋਪਾਲ
download bhajan lyrics (522 downloads)