ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ ਸ਼ੇਰਾਂਵਾਲੀ ll
*ਤੂੰ ਆਪ ਸੁਨੇਹੜ੍ਹੇ ਘੱਲੇ, ਨੀ ਮਾਂ ਮੇਹਰਾਂਵਾਲੀ,,,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,
ਸੱਧਰਾਂ ਅਧੂਰੀਆਂ, ਪਿਆਸੇ ਅਰਮਾਨ ਏ* l
ਯਾਦਾਂ ਵਾਲੇ ਦਿਲ ਵਿੱਚ, ਉੱਠਦੇ ਤੂਫ਼ਾਨ ਏ ll
ਹੁਣ ਜਾਂਦੇ ਨਹੀਂਓਂ ਝੱਲੇ, ਨੀ ਮਾਂ ਸ਼ੇਰਾਂਵਾਲੀ,,,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,
ਮਿੱਠੀ ਮਿੱਠੀ ਰੁੱਤ ਦੇਖ, ਦਿਲ ਲਲਚਾ ਗਿਆ* l
ਦਰਸ਼ਨਾਂ ਦੀ ਆਸ ਲੈ ਕੇ, ਦਰ ਤੇਰੇ ਆ ਗਿਆ ll
ਜੈ ਬੋਲਾਂ ਗੱਲੇ ਗੱਲੇ, ਨੀ ਮਾਂ ਸ਼ੇਰਾਂਵਾਲੀ,,,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,
ਹੋਰ ਕਿਤੇ ਐਸਾ ਮੈਂ, ਨਜ਼ਾਰਾ ਨਹੀਂਓਂ ਦੇਖਿਆ* l
ਤੇਰੇ ਜੇਹਾ ਕੋਈ ਵੀ, ਦਵਾਰਾ ਨਹੀਂਓਂ ਦੇਖਿਆ ll
ਗੰਗਾ ਹੈ ਚਰਨਾਂ ਥੱਲੇ, ਨੀ ਮਾਂ ਸ਼ੇਰਾਂਵਾਲੀ,,,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,
ਨੈਣਾਂ ਵਿੱਚ ਨੂਰ ਤੇਰਾ, ਦਿਲ 'ਚ ਵਾਸ ਮਾਂ* l
ਚਰਨਾਂ ਦੇ ਵਿੱਚ ਮੇਰੀ, ਐਹੋ ਅਰਦਾਸ ਮਾਂ ll
ਭਰ ਆਸਾਂ ਵਾਲੇ ਪੱਲੇ, ਨੀ ਮਾਂ ਸ਼ੇਰਾਂਵਾਲੀ,,,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,
ਕਰਮਾਂ ਦੀ ਲੇਖ਼ ਵਿੱਚ, ਮੇਖ਼ ਤੂੰਹੀਓਂ ਮਾਰਦੀ* l
ਦਰਸ਼ੀ ਭਿਖਾਰੀ ਤੂੰ ਹੈ, ਦਾਤੀ ਸੰਸਾਰ ਦੀ ll
ਤੇਰਾ ਹੁਕਮ ਹਰ ਇੱਕ ਤੇ ਚੱਲੇ, ਨੀ ਮਾਂ ਸ਼ੇਰਾਂਵਾਲੀ,,,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ,,,,,,,,,,,,,,,
ਅਪਲੋਡਰ - ਅਨਿਲਰਾਮੂਰਤੀਭੋਪਾਲ