ताला मेरियाँ मुकदरां नू ला के

( ਮੈਨੂੰ ਹੋਰ ਨਾ, ਅਜ਼ਮਾ ਮਈਆ,  
ਮੈਂ ਇੱਕ ਦਿਨ, ਮੁੱਕਦਿਆਂ ਮੁੱਕਦਿਆਂ ਮੁੱਕ ਜਾਣਾ l
ਤੇਰੀ ਦੀਦ ਲਈ, ਰੋਂਦੇ ਦਿਲ ਨੇ,
ਮਾਂ ਇੱਕ ਦਿਨ, ਧੜਕਣੋਂ ਰੁੱਕ ਜਾਣਾ ll )

ਤਾਲਾ ਮੇਰਿਆਂ, ਮੁਕੱਦਰਾਂ ਨੂੰ ਲਾ ਕੇ,
ਬੜਾ ਹੀ ਤੜਫਾ ਕੇ,
ਮਾਂ, ਕਿੱਥੇ ਤੂੰ ਲੁਕੋਈਆਂ ਚਾਬੀਆਂ ll
*ਦੁੱਖੀ ਬੱਚੜੇ ਨੂੰ, ਦੱਸ ਵੀ ਜਾ ਆ ਕੇ ll,
ਰਹਿਮ ਜ਼ਰਾ ਖਾ ਕੇ,
ਮਾਂ, ਕਿੱਥੇ ਤੂੰ* 'ਲੁਕੋਈਆਂ ਚਾਬੀਆਂ ll',,,
ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਜਪੀ ਤੇਰੇ ਨਾਮ ਦੀ ਮੈਂ, ਮਾਲਾ ਅੱਠੇ ਪਹਿਰ ਮਾਂ,
ਫੇਰ ਕਿਓਂ ਮੈਂ ਪੀਤਾ ਸਦਾ, ਆਫ਼ਤਾਂ ਦਾ ਜ਼ਹਿਰ ਮਾਂ ll
*ਤੇਰੀ ਮੂਰਤੀ ਨੂੰ, ਪੁੱਛਾਂ ਮੈਂ ਹਿਲਾ ਕੇ ll,
ਬੜਾ ਹੀ ਘਬਰਾ ਕੇ,
ਮਾਂ, ਕਿੱਥੇ ਤੂੰ* 'ਲੁਕੋਈਆਂ ਚਾਬੀਆਂ ll',,,
ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,  

ਤੇਰਾ ਏ ਦੀਵਾਨਾ ਮਾਂਏਂ,  ਕਦੋ ਤੱਕ ਰੋਏਗਾ,
"ਮੇਰੇ ਇਮਤਿਹਾਨਾਂ ਦਾ ਮਾਂ, ਅੰਤ ਕਦੋ ਹੋਏਗਾ" ll
*ਨਿੱਤ ਨਵੀਂਆਂ, ਮੁਸੀਬਤਾਂ 'ਚ ਪਾ ਕੇ ll,
ਕਹਿਰ ਬਰਸਾ ਕੇ,
ਮਾਂ, ਕਿੱਥੇ ਤੂੰ* 'ਲੁਕੋਈਆਂ ਚਾਬੀਆਂ ll',,,
ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਆਸਰਾ ਬੇ-ਆਸਰੇ ਨੂੰ, ਦੇਣਾ ਜੀਹਦਾ ਕੰਮ ਏ,
ਕਿਓਂ ਨਿਰਦੋਸ਼ਾਂ ਦਾ ਤੂੰ, ਲਾਹੀ ਜਾਂਦੀ ਚੰਮ ਏ ll
*ਕਹਿਣਾ ਪੈ ਗਿਆ ਏ, ਹੰਝੂ ਬਰਸਾ ਕੇ ll,
ਦਵਾਰੇ ਤੇਰੇ ਆ ਕੇ,
ਮਾਂ, ਕਿੱਥੇ ਤੂੰ* 'ਲੁਕੋਈਆਂ ਚਾਬੀਆਂ ll',,,
ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (419 downloads)