लग्गी तेरी मोहर जोगिया

ਦਰ ਕਿਸੇ ਦੇ ਨਹੀਂ ਜਾਂਦੇ, ਫਿਰ ਹੋਰ ਜੋਗੀਆ ll
ਓ ਜਿਹਨਾਂ ਭਗਤਾਂ ਤੇ lll ਲੱਗੀ ਤੇਰੀ ਮੋਹਰ ਜੋਗੀਆ ll

ਧੂਣਾ ਹਰ ਵੇਲੇ, ਭਗਤ ਤਪਾ ਕੇ ਰੱਖਦੇ l
ਤੇਰੇ ਚਰਨਾਂ 'ਚ, ਸੁਰਤ ਟਿਕਾ ਕੇ ਰੱਖਦੇ ll
ਓ ਫਿਰ ਲੁੱਟਦੇ lll ਖ਼ਜ਼ਾਨਾ ਬਣ ਚੋਰ ਜੋਗੀਆ,,,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll

ਤੇਰੇ ਮੁੱਖੜੇ ਤੇ ਲੱਖਾਂ, ਸੂਰਜਾਂ ਦੀ ਲਾਲੀ ਏ l
ਕੋਈ ਦਰ ਤੋਂ ਨਾ ਖ਼ਾਲੀ, ਮੁੜਿਆ ਸਵਾਲੀ ਏ ll
ਓ ਤੇਰੇ ਨਾਮ ਦੇ lll ਨਸ਼ੇ ਦੀ ਰਹਿੰਦੀ ਲੋਰ ਜੋਗੀਆ,,,  
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll

ਬੱਸ ਤੇਰੇ ਨਾਲ, ਸਾਡੀਆਂ ਨੇ ਸ਼ਾਨਾਂ ਜੋਗੀਆ l
ਸਾਡੇ ਸੁੱਖ ਭਾਵੇਂ, ਰੱਖ ਲੈ ਬਿਆਨਾਂ ਜੋਗੀਆ ll
ਓ ਸਾਡੀ ਤੇਰੇ ਨਾਲ lll ਬਣਦੀ ਏ ਟੋਹਰ ਜੋਗੀਆ,,,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll

ਜਦੋ ਜੋਗੀ ਦਿਆਂ, ਭਗਤਾਂ ਨਾਲ ਸੰਗ ਹੋ ਗਿਆ l
ਤਾਜ਼ ਤੇਰਿਆਂ, ਰੰਗਾਂ ਦੇ ਵਿੱਚ ਰੰਗ ਹੋ ਗਿਆ ll
ਓ ਮੈਨੂੰ ਤੇਰੇ ਬਾਝੋਂ lll ਦਿੱਸੇ ਨਾ ਕੋਈ ਹੋਰ ਜੋਗੀਆ,,,
ਜਿਹਨਾਂ ਭਗਤਾਂ ਤੇ ਲੱਗੀ ਤੇਰੀ ਮੋਹਰ ਜੋਗੀਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (430 downloads)