माये नी चंगा नहिओ लगना

ਤੇਰੇ ਹੁੰਦਿਆਂ ਜੇ, ਮੈਂ ਰੁੱਲ ਜਾਵਾਂ ll,
ਮਾਂਏਂ* ਨੀ ਚੰਗਾ, ਨਹੀਂਓਂ ਲੱਗਣਾ ll
ਤੈਨੂੰ ਛੱਡ ਕਿਤੇ, ਹੋਰ ਵੱਲ ਜਾਵਾਂ ll
ਮਾਂਏਂ* ਨੀ ਚੰਗਾ, ਨਹੀਂਓਂ ਲੱਗਣਾ l

ਸੁਣਿਆਂ ਏ ਤੂੰ ਤੇ ਮਾਂਏਂ, ਭੁੱਖਿਆਂ ਨੂੰ ਪਾਲਦੀ l
ਡੁੱਬਦੀਆਂ ਬੇੜੀਆਂ ਨੂੰ, ਪਲਾਂ ਵਿੱਚ ਤਾਰਦੀ ll
ਮਾਂਝੀ ਹੁੰਦੇ ਹੋਏ, ਮੈਂ ਡੁੱਬ ਜਾਵਾਂ ll,
ਮਾਂਏਂ* ਨੀ ਚੰਗਾ, ਨਹੀਂਓਂ ਲੱਗਣਾ,,,
ਤੇਰੇ ਹੁੰਦਿਆਂ ਜੇ, ਮੈਂ ਰੁੱਲ ਜਾਵਾਂ,,,,,,,,,,,,,,F

ਤੇਰੇ ਦਮ ਨਾਲ ਏਹ, ਜਹਾਨ ਪਿਆ ਚੱਲਦਾ l
ਰੱਖਦੀ ਏ ਤੂੰ ਤੇ ਮਾਂਏਂ, ਖ਼ਿਆਲ ਪਲ ਪਲ ਦਾ ll
ਦੁੱਖੀ ਦਿਲ ਦੀ ਜੇ, ਸੁਣੇ ਨਾ ਤੂੰ ਹਾਵਾਂ ll,
ਮਾਂਏਂ* ਨੀ ਚੰਗਾ, ਨਹੀਂਓਂ ਲੱਗਣਾ,,,
ਤੇਰੇ ਹੁੰਦਿਆਂ ਜੇ, ਮੈਂ ਰੁੱਲ ਜਾਵਾਂ,,,,,,,,,,,,,,F

ਸਮਾਂ ਭਾਵੇਂ ਚੰਗਾ ਮਾਂਏਂ, ਤੇਰਾ ਏਹ ਗ਼ੁਲਾਮ ਏ l
ਰੇਖਾਂ ਵਿੱਚ ਮੇਖਾਂ ਪਾ ਦੇ, ਚਰਚਾ ਏਹ ਆਮ ਏ ll
ਤੇਰੇ ਬਾਝੋਂ ਚੰਗੀ, ਮਾਂ ਕਿੱਥੋਂ ਲਿਆਵਾਂ ll,
ਮਾਂਏਂ* ਨੀ ਚੰਗਾ, ਨਹੀਂਓਂ ਲੱਗਣਾ,,,
ਤੇਰੇ ਹੁੰਦਿਆਂ ਜੇ, ਮੈਂ ਰੁੱਲ ਜਾਵਾਂ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (361 downloads)