ਬਾਬਾ ਜੀ ਤੇਰੇ ਮੰਦਿਰਾਂ ਤੇ
ਬਾਬਾ ਜੀ ਤੇਰੇ, ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ,
ਬਾਬਾ ਜੀ ਤੇਰੇ, ਮੰਦਿਰਾਂ ਤੇ.............
ਚੜ੍ਹ ਕੇ, ਚੜ੍ਹਾਈਆਂ ਦੂਰੋਂ, ਸੰਗਤਾਂ ਹੈ ਆਉਂਦੀਆਂ l
ਗੁਫ਼ਾ ਤੇਰੀ, ਉੱਤੇ ਆ ਕੇ, ਸੁੱਖਣਾ ਚੜ੍ਹਾਉਂਦੀਆਂ ll
ਲਾਲ ਲਾਲ, ਝੰਡੇ ਤੇਰੇ, ਦਰ ਉੱਤੇ ਝੱਲ੍ਹਦੇ ਨੇ,
ਝੱਲ੍ਹਦੇ ਨੇ, ਜੋਗੀਆ ਹਜ਼ਾਰ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ,
ਬਾਬਾ ਜੀ ਤੇਰੇ, ਮੰਦਿਰਾਂ ਤੇ.............
ਸ਼ਿਵਾ ਕੋਲੋਂ, ਪਾਇਆ, ਵਰਦਾਨ ਮੇਰੇ ਜੋਗੀਆ l
ਤਾਹੀਓਂ ਤੈਨੂੰ, ਪੂਜਦਾ, ਜਹਾਨ ਮੇਰੇ ਜੋਗੀਆ ll
ਰਤਨੋ, ਲੁਹਾਰੀ ਦੀਆਂ, ਗਊਆਂ ਤੁਸੀਂ ਚਾਰੀਆਂ ll,
ਸਿਰ ਤੇ, ਨਾ ਰੱਖਿਆ ਭਾਰ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ,
ਬਾਬਾ ਜੀ ਤੇਰੇ, ਮੰਦਿਰਾਂ ਤੇ.............
ਜਦ ਤੱਕ, ਸਾਹ ਚੱਲੇ, ਨਾਮ ਤੇਰਾ ਜੱਪਣਾ l
ਮੇਹਰ ਵਾਲਾ, ਹੱਥ ਤੁਸੀਂ, ਸਾਡੇ ਉੱਤੇ ਰੱਖਣਾ ll
ਸੋਹਣੀ ਪੱਟੀ, ਵਾਲਾ ਕਹੇ, ਦਰ ਤੇਰੇ ਆਉਣਾ ll,
ਆਉਣਾ ਹੈ, ਹਰ ਸਾਲ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ,
ਬਾਬਾ ਜੀ ਤੇਰੇ, ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ,
ਬਾਬਾ ਜੀ ਤੇਰੇ, ਮੰਦਿਰਾਂ ਤੇ...........।
ਅਪਲੋਡਰ- ਅਨਿਲਰਾਮੂਰਤੀਭੋਪਾਲ