कुंडलां वाले बाल मेरे जोगी दे

कुंडला वाले वाल वाल मेरे जोगी दे
लगदे बड़े कमाल  वाल मेरे जोगी दे

सोहनी खडावा पैरा दे विच
बगल च उसने झोली पाई
पुता वांगु लाड लडावे
उस बालक नु रतनो माई
तुरदा सोहनी चाल चाल मेरा जोगी ए,
कुंडलां वाले बाल मेरे जोगी दे ....

रब बनके ओहने चारिया गाईआ
रतनो माँ ने तोहमता लाईआ
लसी रोटिया बारा साल दिया
चिमटे दे नाल कड दिखाईआ
जांदे आ बलिहार वाल मेरे जोगी दे
कुंडलां वाले बाल मेरे जोगी दे

गोरख मंगली लै के आया
जोगी दी शक्ति नु अजमाया
कन पाडे सी जोगी दे उसने
मुंदरा पाऊन लई  जोर लगाया
उड़ गया मोर सवार वाल मेरे जोगी दे
कुंडला वाले वाल वाल मेरे जोगी दी
कुंडलां वाले बाल मेरे जोगी दे

गुफा दे विच सी आसन लाये
भरथार राजा लभन आये
बाबा जी ने कोल बिठाये
इकठिया ने सी नाम ध्याये
सोहनी करे दीदार वाल मेरे जोगी दे
कुंडलां वाले बाल मेरे जोगी दे



ਕੁੰਡਲਾਂ ਵਾਲੇ ਵਾਲ਼, ਵਾਲ਼ ਮੇਰੇ ਜੋਗੀ ਦੇ,
ਲੱਗਦੇ ਬੜੇ ਕਮਾਲ, ਵਾਲ਼ ਮੇਰੇ ਜੋਗੀ ਦੇ lll

ਸੋਹਣੀ ਖੜਾਵਾਂ ਪੈਰਾਂ ਦੇ ਵਿੱਚ,
"ਬਗ਼ਲ 'ਚ ਉਸਨੇ ਝੋਲੀ ਪਾਈ" l
ਪੁੱਤਾਂ ਵਾਂਗੂ ਲਾਡ ਲਡਾਵੇ,
"ਉਸ ਬਾਲਕ ਨੂੰ ਰਤਨੋ ਮਾਈ" l
ਤੁਰਦਾ ਸੋਹਣੀ ਚਾਲ, ਚਾਲ ਮੇਰਾ ਜੋਗੀ ਏ,
ਕੁੰਡਲਾਂ ਵਾਲੇ ਵਾਲ਼, ਵਾਲ਼ ਮੇਰੇ ਜੋਗੀ ਦੇ,,,
ਕੁੰਡਲਾਂ ਵਾਲੇ ਵਾਲ਼,,,,,,,,,,,,,,,,,,,,,,,,

ਰੱਬ ਬਣਕੇ ਓਹਨੇ ਚਾਰੀਆਂ ਗਾਈਆਂ,
"ਰਤਨੋ ਮਾਂ ਨੇ ਤੋਹਮਤਾਂ ਲਾਈਆਂ" l
ਲੱਸੀ ਰੋਟੀਆਂ ਬਾਰਾਂ ਸਾਲ ਦੀਆਂ,
"ਚਿਮਟੇ ਦੇ ਨਾਲ ਕੱਢ ਦਿਖਾਈਆਂ" l
ਜਾਂਦੇ ਆਂ ਬਲਿਹਾਰ, ਵਾਲ਼ ਮੇਰੇ ਜੋਗੀ ਦੇ,
ਕੁੰਡਲਾਂ ਵਾਲੇ ਵਾਲ਼, ਵਾਲ਼ ਮੇਰੇ ਜੋਗੀ ਦੇ,,,
ਕੁੰਡਲਾਂ ਵਾਲੇ ਵਾਲ਼,,,,,,,,,,,,,,,,,,,,,,,,

ਗੋਰਖ ਮੰਡਲੀ ਲੈ ਕੇ ਆਇਆ,
"ਜੋਗੀ ਦੀ ਸ਼ਕਤੀ ਨੂੰ ਅਜ਼ਮਾਇਆ" l
ਕੰਨ ਪਾੜੇ ਸੀ ਜੋਗੀ ਦੇ ਉਸਨੇ,
"ਮੁੰਦਰਾਂ ਪਾਉਣ ਲਈ ਜ਼ੋਰ ਲਗਾਇਆ" l
ਉੱਡ ਗਿਆ ਮੋਰ ਸਵਾਰ, ਵਾਲ਼ ਮੇਰੇ ਜੋਗੀ ਦੇ,
ਕੁੰਡਲਾਂ ਵਾਲੇ ਵਾਲ਼, ਵਾਲ਼ ਮੇਰੇ ਜੋਗੀ ਦੇ,,,
ਕੁੰਡਲਾਂ ਵਾਲੇ ਵਾਲ਼,,,,,,,,,,,,,,,,,,,,,,,,

ਗੁਫ਼ਾ ਦੇ ਵਿੱਚ ਸੀ ਆਸਣ ਲਾਏ,
"ਭਰਥਰੀ ਰਾਜਾ ਲੱਭਣ ਆਏ" l
ਬਾਬਾ ਜੀ ਨੇ ਕੋਲ ਬਿਠਾਏ,
"ਇਕੱਠਿਆਂ ਨੇ ਸੀ ਨਾਮ ਧਿਆਏ" l
ਸੋਹਣੀ ਕਰੇ ਦੀਦਾਰ, ਵਾਲ਼ ਮੇਰੇ ਜੋਗੀ ਦੇ,
ਕੁੰਡਲਾਂ ਵਾਲੇ ਵਾਲ਼, ਵਾਲ਼ ਮੇਰੇ ਜੋਗੀ ਦੇ,,,
ਕੁੰਡਲਾਂ ਵਾਲੇ ਵਾਲ਼,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (567 downloads)