( जिस दिन दा तेरा लड़ मैं फड़ेया,
मेरे हो गए ने वारे न्यारे,
तू जिदा जोगी गल नाल लाया,
मैनु भूल गए ने दुखड़े सारे। )
दुःख ता वथेरे जोगिया,
जिंद तेरेया बचाया बची होई ए,
तुहियो ता चढ़ाईया गुड्डिया,
एहो दुनिया ऐवे मची होई ए,
दुःख ता वथेरे जोगिया......
जदो दुःख आउंदे आप मोहरे हो जांदा ए,
खड़े ना कोई जिथे ओथे तू खलो जांदा ए,
तेरा हथ सिर ते रवे,
रूह तेरेया रंगा च रची होई ए,
दुःख ता वथेरे जोगिया......
कर्मा दे दुःख बाबा आप पैंदे झलने,
तेरी मेहर बाझो साडे रोग नहियो टलने,
झूठी बाबा सारी दुनिया,
तेरे लड़ लग बाबा जिंद सच्ची होई ए,
दुःख ता वथेरे जोगिया......
प्रीत बलिहार दे भी लेख अवल्ले ने,
तुहियो ही संभलाया, बड़े ही दुःख झल्ले ने,
तत्ती कदे वाह ना लग्गी,
सोनू सूखे तेरी ओट तक्की होई ए,
दुःख ता वथेरे जोगिया......
( ਜਿਸ ਦਿਨ ਦਾ, ਤੇਰਾ ਲੜ੍ਹ ਮੈਂ ਫੜ੍ਹਿਆ,
ਮੇਰੇ ਹੋ ਗਏ ਨੇ, ਵਾਰੇ ਨਿਆਰੇ l
ਤੂੰ ਜਿੱਦਾਂ ਜੋਗੀ, ਗਲ਼ ਨਾਲ ਲਾਇਆ,
ਮੈਨੂੰ ਭੁੱਲ ਗਏ ਨੇ, ਦੁੱਖੜੇ ਸਾਰੇ ll )
ਦੁੱਖ ਤਾਂ, ਵਥੇਰੇ ਜੋਗੀਆ,
ਜਿੰਦ, ਤੇਰਿਆਂ ਬਚਾਇਆ ਬਚੀ ਹੋਈ ਏ ll
ਤੂੰਹੀਓਂ ਤਾਂ, ਚੜ੍ਹਾਈਆਂ ਗੁੱਡੀਆਂ* ll,
ਏਹੋ ਦੁਨੀਆਂ, ਐਵੇਂ ਹੀ ਮਚੀ ਹੋਈ ਏ,,,
ਦੁੱਖ ਤਾਂ, ਵਥੇਰੇ ਜੋਗੀਆ,,,,,,,,,,,,,,,,,
ਜਦੋਂ ਦੁੱਖ ਆਉਂਦੇ ਆਪ, ਮੂਹਰੇ ਹੋ ਜਾਂਦਾ ਏਂ l
ਖੜੇ ਨਾ ਕੋਈ ਜਿੱਥੇ ਓਥੇ, ਤੂੰ ਖਲੋ ਜਾਂਦਾ ਏਂ ll
ਤੇਰਾ ਹੱਥ, ਸਿਰ ਤੇ ਰਵ੍ਹੇ ll,
ਰੂਹ, ਤੇਰਿਆਂ ਰੰਗਾਂ 'ਚ, ਰਚੀ ਹੋਈ ਏ,,,
ਦੁੱਖ ਤਾਂ, ਵਥੇਰੇ ਜੋਗੀਆ,,,,,,,,,,,,,,,,,
ਕਰਮਾਂ ਦੇ ਦੁੱਖ ਬਾਬਾ, ਆਪ ਪੈਂਦੇ ਝੱਲਣੇ l
ਤੇਰੀ ਮੇਹਰ ਬਾਝੋਂ ਸਾਡੇ, ਰੋਗ ਨਹੀਂਓਂ ਟੱਲਣੇ ll
ਝੂਠੀ ਬਾਬਾ, ਸਾਰੀ ਦੁਨੀਆਂ* ll,
ਤੇਰੇ ਲੜ੍ਹ ਲੱਗ, ਜਿੰਦ ਸੱਚੀ ਹੋਈ ਏ,,,
ਦੁੱਖ ਤਾਂ, ਵਥੇਰੇ ਜੋਗੀਆ,,,,,,,,,,,,,,,,,
ਪ੍ਰੀਤ ਬਲਿਹਾਰ ਦੇ ਵੀ, ਲੇਖ਼ ਅਵੱਲੇ ਨੇ l
ਤੂੰਹੀਓਂ ਹੀ ਸੰਭਾਲਿਆ, ਬੜੇ ਹੀ ਦੁੱਖ ਝੱਲੇ ਨੇ ll
ਤੱਤੀ ਕਦੇ, ਵਾਹ ਨਾ ਲੱਗੀ* ll,
ਸੋਨੂ ਸੁੱਖੇ ਤੇਰੀ, ਓਟ ਤੱਕੀ ਹੋਈ ਏ,,,
ਦੁੱਖ ਤਾਂ ਵਥੇਰੇ ਜੋਗੀਆ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ