ਤੇਰੇ ਹੱਥ ਡੋਰ ਸਾਡੀ ਚੜ੍ਹਾਈ ਰੱਖੀ ਦਾਤੀਏ

ਤੇਰੇ ਹੱਥ ਡੋਰ ਸਾਡੀ
=============
( ਤੇਰੇ ਨਾਮ ਬਿਨਾਂ,
ਮੈਨੂੰ ਕੌਣ, ਕਮੀਨੇ ਨੂੰ ਜਾਣਦਾ ਏ l
ਗਲ਼, ਪੱਟਾ ਪਿਆ, ਤੇਰੇ ਨਾਮ ਵਾਲਾ,
ਤਾਂ, ਤੇਰੇ ਨਾਮ ਨੂੰ, ਜੱਗ ਸਿਆਣਦਾ ਏ l
ਤੇਰਾ, ਨਾਮ ਲੈ ਕੇ, ਲੰਘ ਪਾਰ ਜਾ ਮਾਂ,
ਮੈਂਨੂੰ ਆਸਰਾ, ਤੇਰੇ ਨਾਮ ਦਾ ਏ ll )  

ਤੇਰੇ ਹੱਥ ਡੋਰ ਸਾਡੀ, ਚੜ੍ਹਾਈ ਰੱਖੀ ਦਾਤੀਏ,
ਚੰਗੇ ਮੰਦੇ, ਚਰਨਾਂ ਨਾਲ ll, *ਲਾਈ ਰੱਖੀ ਦਾਤੀਏ,
ਤੇਰੇ ਹੱਥ ਡੋਰ ਸਾਡੀ, ਤੇਰੇ ਹੱਥ ਡੋਰ ਮਾਂ,  
ਤੇਰੇ ਹੱਥ ਡੋਰ ਆ,,,,,*

ਆਉਣਾ ਕਦੋਂ, ਘਰ ਮਾਂਏਂ, "ਬੱਚਿਆਂ ਗਰੀਬਾਂ ਦੇ" l
ਖੋਲ੍ਹ ਬੰਦ, ਤਾਲੇ ਮਾਂਏਂ, "ਸਾਡਿਆਂ ਨਸੀਬਾਂ ਦੇ" ll  
ਆਪਣਾ, ਹੀ ਨਾਮ ਤੂੰ,,, ਜੈ ਮਾਂ ll, *ਜਪਾਈ ਰੱਖੀ ਦਾਤੀਏ,
ਤੇਰੇ ਹੱਥ ਡੋਰ ਸਾਡੀ,,,,,,,,,,,,,,,,,,,,,,,,,,,,,,,F

ਕਹਿੰਦੇ ਨੇ, ਵਿਚਾਰ ਏਹੋ, ""ਜਿੰਦੜੀ ਪ੍ਰੌਹਣੀ ਏ" l
ਕਰਨੇ, ਦੀਦਾਰ ਕਦੋਂ, "ਵਾਰੀ ਸਾਡੀ ਆਉਣੀ ਏ" ll
ਹਰ ਸਾਲ, ਦਰ ਤੇ,,, ਜੈ ਮਾਂ ll, *ਬੁਲਾਈ ਰੱਖੀ ਦਾਤੀਏ,  
ਤੇਰੇ ਹੱਥ ਡੋਰ ਸਾਡੀ,,,,,,,,,,,,,,,,,,,,,,,,,,,,,,,F

ਦੋਵੇਂ ਹੱਥ, ਜੋੜ ਕੇ ਮਾਂ, "ਸੰਜੀਵ ਏਹ ਪੁਕਾਰਦਾ" l
ਸੇਵਾਦਾਰ, ਰੱਖ ਲੈ ਮਾਂ, "ਆਪਣੇ ਦਰਬਾਰ ਦਾ" ll
ਜ਼ਮੀਲ ਨੂੰ ਮਾਂ, ਚਰਨਾਂ ਨਾਲ,,, ਜੈ ਮਾਂ ll, *ਲਾਈ ਰੱਖੀ ਦਾਤੀਏ,
ਤੇਰੇ ਹੱਥ ਡੋਰ ਸਾਡੀ,,,,,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (177 downloads)