ਸੱਜਿਆ ਹੈ ਦਰਬਾਰ ਪੌਣਾਹਾਰੀ ਦਾ

( ਪੌਣਾਹਾਰੀ ਦੇ ਇਸ ਦਰਬਾਰ ਉੱਤੇ,
ਕੋਈ ਆਂਵਦਾ ਤੇ ਕੋਈ ਜਾਂਵਦਾ ਏ ।
ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ,
ਕੋਈ ਖ਼ੈਰ ਪਰਿਵਾਰ ਦੀ ਚਾਂਹਵਦਾ ਏ॥ )  

ਸੱਜਿਆ ਹੈ ਦਰਬਾਰ ਪੌਣਾਹਾਰੀ ਦਾ ।
ਸੱਜਿਆ ਹੈ ਦਰਬਾਰ ਦੁੱਧਾਧਾਰੀ ਦਾ॥
ਸਭ ਪਾਸੇ ਹੋਈਆਂ ਰੁਸ਼ਨਾਈਆਂ ।
ਦੂਰੋਂ ਦੂਰੋਂ ਸੰਗਤਾਂ ਆਈਆਂ॥
ਦੂਰੋਂ ਦੂਰੋਂ ਸੰਗਤਾਂ ਆਈਆਂ॥
ਕਰਦੀਆਂ ਜੈ ਜੈਕਾਰ, ਏਹ ਦੁੱਧਾਧਾਰੀ ਦਾ...
ਸੱਜਿਆ ਹੈ ਦਰਬਾਰ...

ਬਾਬਾ ਜੀ ਦੇ ਦਰ ਤੇ ਆਏ,
ਆ ਜਾਓ ਭਗਤ ਦੀਵਾਨੇ ਵੇ ਭਗਤੋ ।
ਸੱਚੇ ਨਾਮ ਦੀ ਮਸਤੀ ਦੇ ਵਿੱਚ,
ਸਭ ਹੋਏ ਮਸਤਾਨੇ ਵੇ ਭਗਤੋ॥
ਫੁੱਲਾਂ ਵਾਂਗੂ ਮਹਿਕਣ ਚੇਹਰੇ,
ਵੇਖੋ ਕਿੱਦਾਂ ਟਹਿਕਣ ਚੇਹਰੇ।
ਵੇਖੋ ਕਿੱਦਾਂ ਟਹਿਕਣ ਚੇਹਰੇ,
ਪਾ ਕੇ ਅੱਜ ਦੀਦਾਰ, ਏਹ ਚਿਮਟੇ ਵਾਲੇ ਦਾ...
ਸੱਜਿਆ ਹੈ ਦਰਬਾਰ...

ਦੁਨੀਆਂ ਦਾ ਮੋਹ ਛੱਡ ਕੇ ਲਾਈਏ,
ਜੋਗੀ ਨਾਲ ਯਾਰਾਨੇ ਵੇ ਭਗਤੋ ।
ਜੋ ਵੀ ਮੰਗਣਾ ਮੰਗੀਏ ਏਥੋਂ,
ਏਹਦੇ ਭਰੇ ਖ਼ਜ਼ਾਨੇ ਵੇ ਭਗਤੋ॥
ਇਸ ਘਰ ਦੇ ਵਿੱਚ ਥੋੜ ਨਾ ਕੋਈ ।
ਹਰ ਇੱਕ ਦੀ ਸੁਣਦਾ ਅਰਜ਼ੋਈ॥
ਹਰ ਇੱਕ ਦੀ ਸੁਣਦਾ ਅਰਜ਼ੋਈ॥
ਤਾਹੀਓਂ ਹੋਵੇ ਸਤਿਕਾਰ, ਗਊਆਂ ਵਾਲੇ ਦਾ...
ਸੱਜਿਆ ਹੈ ਦਰਬਾਰ...

ਸਰਹਾਲੇ ਦਾ ਘੁੱਲਾ ਕਹਿੰਦਾ,
ਛੱਡ ਕੇ ਸਭ ਚਤੁਰਾਈਆਂ ਵੇ ਭਗਤੋ ।
ਦਿਲ ਦੀਆਂ ਪਾ ਪ੍ਰੀਤਾਂ ਮੈਂ ਵੀ,
ਸਿੱਧ ਜੋਗੀ ਨਾਲ ਲਾਈਆਂ ਵੇ ਭਗਤੋ॥
ਚਾਕਰ ਹੋ ਗਿਆ ਮੈਂ ਇਸ ਦਰ ਦਾ ।
ਮੇਰਾ ਨਾ ਏਹਦੇ ਬਿਨ ਸਰਦਾ॥
ਮੇਰਾ ਨਾ ਏਹਦੇ ਬਿਨ ਸਰਦਾ॥
ਏਹ ਸੱਚੀ ਸਰਕਾਰ, ਦੁੱਧਾਧਾਰੀ ਦਾ
ਸੱਜਿਆ ਹੈ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (282 downloads)