जय जय जयकारा शेरांवाली दा

       ਜੈ ਜੈ ਜੈਕਾਰਾ ਸ਼ੇਰਾਂਵਾਲੀ ਦਾ

( ਭਾਗਾਂ ਵਾਲੇ ਨੇ, ਓਹ ਜੇਹੜੇ, ਇਕੱਠੇ ਹੋ ਕੇ ਬਹਿੰਦੇ ,
ਛੱਡ ਕੇ ਇਸ, ਦੁਨੀਆਂ ਦੇ ਝਗੜੇ, ਨਾਮ ਤੇਰਾ ਹੀ ਲੈਂਦੇ l
ਮੋਹ ਮਾਇਆ ਦੇ, ਝੰਝਟ ਵਿੱਚ ਵੀ, ਕਮਲ ਵਾਂਗ ਨੇ ਰਹਿੰਦੇ,
ਸੁਣਿਆਂ ਤੂੰ, ਜਿੱਥੇ ਸੁਣਨੀ ਏ ਮਾਂ, "ਓਸ ਨੂੰ ਜਗਰਾਤਾ ਕਹਿੰਦੇ" )

ਭਵ, ਸਾਗਰ ਤੋਂ, ਪਾਰ ਉਤਾਰੇ l
ਸਭ ਦੇ, ਵਿਗੜੇ, ਕਾਜ਼ ਸੰਵਾਰੇ ll
ਹੋ ਜਾਏ, ਇੱਕ ਇਸ਼ਾਰਾ, ਕਿ ਸ਼ੇਰਾਂਵਾਲੀ ਦਾ,
ਜੈ ਜੈ ਜੈਕਾਰਾ, ਸ਼ੇਰਾਂਵਾਲੀ ਦਾ,
ਜੈ ਜੈ ਜੈਕਾਰਾ, ਮੇਹਰਾਂ ਵਾਲੀ ਦਾ ll

ਇੱਕ ਵਾਰੀ ਜੋ, ਸੱਚੇ ਮਨ ਨਾਲ, ਏਹ ਜੈਕਾਰਾ ਬੋਲੇ,
ਮਾਤਾ ਰਾਣੀ, ਆਪ ਓਸ ਲਈ, "ਦਰ ਮੁਕਤੀ ਦਾ ਖੋਲ੍ਹੇ" ll
ਝੱਖੜ ਹਨ੍ਹੇਰੀ, ਝੁੱਲ੍ਹਣ ਭਾਵੇਂ, ਚੱਲਣ ਤੇਜ਼ ਹਵਾਵਾਂ,
ਮਾਂ ਦੇ ਬੱਚੜੇ, ਲਾਉਣ ਜੈਕਾਰੇ, "ਸਿਦਕ ਕਦੇ ਨਾ ਡੋਲ੍ਹੇ" l
ਦਿਲ ਵਿੱਚ, ਉਸ ਦਾ, ਧਿਆਨ ਲਗਾ ਕੇ l
ਅੰਦਰ, ਉਸਦੀ, ਜੋਤ ਜਗਾ ਕੇ l
ਦਿਲ ਵਿੱਚ, ਉਸ ਦਾ, ਧਿਆਨ ਲਗਾ ਕੇ,
ਅੰਦਰ, ਉਸਦੀ, ਜੋਤ ਜਗਾ ਕੇ l
ਮੰਗ ਲਓ, ਇਕ ਸਹਾਰਾ, ਕਿ ਸ਼ੇਰਾਂਵਾਲੀ ਦਾ,
ਜੈ ਜੈ ਜੈਕਾਰਾ, ਸ਼ੇਰਾਂਵਾਲੀ ਦਾ,
ਭਵ, ਸਾਗਰ ਤੋਂ, ਪਾਰ ਉਤਾਰੇ.....

ਭਰੀ ਸਭਾ ਵਿੱਚ, ਭਗਤ ਧਿਆਨੂੰ, ਏਹ ਜੈਕਾਰਾ ਲਾਇਆ,
ਲਾਜ਼, ਬਚਾਓ ਜਗਦੰਬੇ, "ਹੇ ਜੱਗ ਜੰਨਨੀ, ਮਹਾਂਮਾਇਆ" l
ਭਗਤ ਤੇਰੇ ਦੀ, ਭਗਤੀ ਨੂੰ ਮਾਂ, ਅਕਬਰ ਨੇ ਅਜ਼ਮਾਇਆ,
ਪਵਨ ਸਰੂਪਾ, ਦੇਖ ਕਟੇ, "ਘੋੜੇ ਦਾ ਸੀਸ ਮਿਲਾਇਆ" l
ਨੰਗੇ ਪੈਰੀਂ, ਅਕਬਰ ਆਇਆ l
ਮਾਂ ਸੋਨੇ ਦਾ, ਛੱਤਰ ਚੜ੍ਹਾਇਆ l
ਨੰਗੇ ਪੈਰੀਂ, ਅਕਬਰ ਆਇਆ,
ਮਾਂ ਸੋਨੇ ਦਾ, ਛੱਤਰ ਚੜ੍ਹਾਇਆ l
ਪੂਜਿਆ, ਆਪ ਦਵਾਰਾ, ਕਿ ਸ਼ੇਰਾਂਵਾਲੀ ਦਾ,
ਜੈ ਜੈ ਜੈਕਾਰਾ, ਸ਼ੇਰਾਂਵਾਲੀ ਦਾ,
ਭਵ, ਸਾਗਰ ਤੋਂ, ਪਾਰ ਉਤਾਰੇ......

ਆਓ ਭਗਤੋ, ਸ਼ੇਰਾਂਵਾਲੀ, ਮਾਂ ਨੂੰ ਅੱਜ ਮਨਾਈਏ ?
^ਆਓ ਭਗਤੋ,,, ਆਓ ਸੰਗਤੋ,,, l
ਆਓ ਭਗਤੋ, ਮੇਹਰਾਂ ਵਾਲੀ, ਮਾਂ ਨੂੰ ਅੱਜ ਮਨਾਈਏ,
ਸੱਚੀਆਂ, ਜੋਤਾਂ ਵਾਲੀ ਨੂੰ ਅੱਜ, "ਸੱਚੇ ਮਨ ਨਾਲ ਧਿਆਈਏ" l
ਓਹ ਭੋਲ਼ੀ, ਅਸੀਂ ਭੁੱਲਣ ਹਾਰੇ, ਭੁੱਲਾਂ ਵੀ ਬਖਸ਼ਾਈਏ,
ਵਰਦਾਨੀ, ਕਲਿਆਣੀ ਦੇ, "ਅੱਜ ਰੱਜ ਰੱਜ ਦਰਸ਼ਨ ਪਾਈਏ" l
ਸਭ ਨੂੰ, ਗਲੇ ਲਗਾਈ ਜਾਵੇ l
ਸਦੀਆਂ ਤੋਂ, ਵਰਤਾਈ ਜਾਵੇ l
ਸਭ ਨੂੰ, ਗਲੇ ਲਗਾਈ ਜਾਵੇ, ਸਦੀਆਂ ਤੋਂ, ਵਰਤਾਈ ਜਾਵੇ l
ਖੁੱਲ੍ਹਾ, ਹੈ ਭੰਡਾਰਾ, ਕਿ ਸ਼ੇਰਾਂਵਾਲੀ ਦਾ,
ਜੈ ਜੈ ਜੈਕਾਰਾ, ਸ਼ੇਰਾਂਵਾਲੀ ਦਾ,
ਭਵ, ਸਾਗਰ ਤੋਂ, ਪਾਰ ਉਤਾਰੇ......।

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (296 downloads)