ਮਾਵਾਂ

      ਮਾਵਾਂ

ਦੇਵਕੀ ਦੇ, ਘਰ ਵਿੱਚ, ਕ੍ਰਿਸ਼ਨ ਮੁਰਾਰੀ ਤੂੰ,
ਲਕਸ਼ਮੀ ਦੇ ਘਰ, ਪੌਣਾਹਾਰੀ ਅਵਤਾਰੀ ਤੂੰ l
ਕਦੇ ਤਾਂ, ਯਸ਼ੋਧਾ ਮਾਂ ਦਾ, ਬਣੇ ਨੰਦਲਾਲ ਤੂੰ,
ਕਦੇ ਬਣ ਆਵੇ, ਮਾਤਾ ਰਤਨੋ ਦਾ ਲਾਲ ਤੂੰ l
ਸਮਝ ਨਾ, ਆਈਆਂ ਸਾਨੂੰ, ਤੇਰੀਆ ਕਹਾਣੀਆਂ ll,
ਕਿੰਨੀਆਂ ਕੁ, ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ ll
ਦੇਵਕੀ ਦੇ, ਘਰ ਵਿੱਚ, ਕ੍ਰਿਸ਼ਨ ਮੁਰਾਰੀ ਤੂੰ.......

ਮਰਨ ਜੰਮਣ ਤੋਂ, ਰਹਿਤ ਹੈ ਭਾਵੇਂ,
"ਸਾਰਾ ਹੀ ਜੱਗ ਕਹਿੰਦਾ" l
ਲੋੜ ਪੈਣ ਤੇ, ਫਿਰ ਵੀ ਤੈਨੂੰ,
"ਜਨਮ ਧਾਰਨਾ ਪੈਂਦਾ ll
ਫੱਸਿਆ ਜਹਾਨ ਹੋਵੇ, ਜਦੋਂ ਜਦੋਂ ਦੁੱਖਾਂ ਵਿੱਚ,
ਤੈਨੂੰ ਵੀ ਤੇ, ਆਉਣਾ ਪੈਂਦਾ, ਮਾਵਾਂ ਦੀਆ ਕੁੱਖਾਂ ਵਿੱਚ l
ਕਿੰਨੀਆਂ ਕੁ ਸ਼ਕਲਾਂ, ਬਣਾਉਣੀਆਂ ਤੇ ਢਾਹੁਣੀਆਂ l
"ਕਿੰਨੀਆਂ ਕੁ, ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ" ll
ਦੇਵਕੀ ਦੇ, ਘਰ ਵਿੱਚ, ਕ੍ਰਿਸ਼ਨ ਮੁਰਾਰੀ ਤੂੰ.......

ਕੀ ਜਾਨਣ, ਅਣਭੋਲੀਆਂ ਮਾਵਾਂ,
ਅਜ਼ਬ ਹੈ ਤੇਰੀ ਮਾਇਆ l
ਮਮਤਾ ਭਿੱਜੇ, ਮੋਮ ਦਿਲਾਂ ਦਾ,
ਪੂਰਾ ਨਫ਼ਾ ਉਠਾਇਆ ll
^ਮਾਵਾਂ ਨਾਲ, ਪੁੱਤਾਂ ਵਾਲਾ, ਨਾਤਾ ਜੋੜ ਜੋੜ ਕੇ,
ਫੇਰ ਦੱਸ, ਕਿੱਥੇ ਚਲਾ, ਜਾਂਦਾ ਏ ਵਿਛੋੜ ਕੇ l
ਕਾਲਜ਼ੇ ਤੇ, ਹੱਥ ਰੱਖ, ਰੋਂਦੀਆਂ ਨਿਮਾਣੀਆ ll
ਕਿੰਨੀਆਂ ਕੁ, ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ l
ਦੇਵਕੀ ਦੇ, ਘਰ ਵਿੱਚ, ਕ੍ਰਿਸ਼ਨ ਮੁਰਾਰੀ ਤੂੰ.....
               
ਆਪ ਤੋਂ ਵੱਧ ਕੇ, ਮਾਵਾਂ ਤਾਈਂ,
ਦੇ ਦੇਵੀਂ ਲੱਖ ਦਰਜ਼ਾ l
ਲਾਹਿਆ ਵੀ ਨੀ, ਲੱਥਣਾ ਤੈਥੋਂ,
ਇਹ ਮਾਵਾਂ ਦਾ ਕਰਜ਼ਾ ll
^ਕਿੱਦਾਂ ਆਖ਼, ਦੇਵਾਂ ਹਰ, ਪਾਸਿਓਂ ਤੂੰ ਪੂਰਾ ਏ,
ਮਾਵਾਂ ਤੋਂ, ਬਗੈਰ ਰੱਬਾ, ਤੂੰ ਵੀ ਤਾਂ ਅਧੂਰਾ ਏ
ਗੱਲਾਂ, ਸੁਰ ਸਾਗਰ ਨੇ, ਸੱਚੀਆਂ ਸੁਨਾਣੀਆਂll
ਕਿੰਨੀਆਂ ਕੁ, ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ l
ਦੇਵਕੀ ਦੇ, ਘਰ ਵਿੱਚ, ਕ੍ਰਿਸ਼ਨ ਮੁਰਾਰੀ ਤੂੰ.....

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (276 downloads)